ਹਾਜੀਪੁਰ ਚੌਕ ਦਸੂਹਾ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ, 3 ਨੌਜਵਾਨਾਂ ਦੀ ਦਰਦਨਾਕ ਮੌਤ

0
512

ਚੰਡੀਗੜ੍ਹ | ਸਵੇਰੇ ਕਰੀਬ 6 ਵੱਜ ਕੇ 45 ਮਿੰਟ ‘ਤੇ ਮਿੱਟੀ ਨਾਲ ਭਰੇ ਟਰੱਕ ਨੰ. PB O7 BX 0062 ਦੀ ਟੱਕਰ ਮਹਿੰਦਰਾ ਪਿਕਅਪ ਨੰ. PB 02 AY 7160 ਨਾਲ ਹੋ ਗਈ, ਜਿਸ ਤੋਂ ਬਾਅਦ ਇਕ ਹੋਰ ਟਰੱਕ ਨੰ. PB 07 AR 0062 ਜਿਸ ਵਿੱਚ ਗਟਕਾ ਭਰਿਆ ਹੋਇਆ ਸੀ, ਵੀ ਗੱਡੀ ਨਾਲ ਟਕਰਾ ਗਿਆ।

ਦੋਹਾਂ ਵਿੱਚ ਫਸਣ ਕਾਰਨ ਗੱਡੀ ਬੁਰੀ ਤਰ੍ਹਾਂ ਪ੍ਰੈੱਸ ਹੋ ਗਈ ਅਤੇ ਉਸ ਵਿੱਚ ਸਵਾਰ ਡਰਾਈਵਰ ਤੇ ਉਸ ਦੇ ਦੋਵੇਂ ਸਾਥੀਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਅਜੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ। ਪੁਲਿਸ ਮੌਕੇ ‘ਤੇ ਪਹੁੰਚ ਕੇ ਲੋੜੀਂਦੀ ਕਾਰਵਾਈ ਕਰ ਰਹੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)