ਨਵੀਂ ਦਿੱਲੀ | ਇਥੋਂ ਇਕ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ। 16 ਸਾਲ ਦੀ ਲੜਕੀ ਦਾ ਆਸ਼ਿਕ ਨੇ 40 ਚਾਕੂ ਮਾਰ ਕੇ ਕਤਲ ਕਰ ਦਿੱਤਾ। ਮਨ ਨਹੀਂ ਭਰਿਆ ਤਾਂ ਸਿਰ ਉਤੇ ਪੱਥਰ ਮਾਰ ਕੇ ਕੁਚਲਿਆ। ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ।
ਸਨਕੀ ਆਸ਼ਿਕ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਸੀਸੀਟੀਵੀ ਵਿਚ ਰੂਹ ਕੰਬਾਊ ਤਸਵੀਰਾਂ ਕੈਦ ਹੋ ਗਈਆਂ ਹਨ। ਘਟਨਾ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਆਰੋਪੀ ਨੇ ਤਾਬੜ-ਤੋੜ ਵਾਰ ਕੀਤੇ, ਜਦੋਂ ਤਕ ਉਹ ਮਰ ਨਹੀਂ ਗਈ, ਉਸ ਉਤੇ ਵਾਰ ਕਰਦਾ ਰਿਹਾ। ਉਸ ਨੇ ਇਸ ਘਟਨਾ ਨੂੰ ਕਿਉਂ ਅੰਜਾਮ ਦਿੱਤਾ, ਅਜੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਸ਼ਾਹਬਾਦ ਡੇਅਰੀ ਦੇ ਬੀ-ਬਲਾਕ ਦੀ ਭਾਵਨਾ ਨੇ ਦੱਸਿਆ ਕਿ ਉਹ ਸਾਕਸ਼ੀ ਨਾਲ ਜਨਮ ਦਿਨ ਦੀ ਪਾਰਟੀ ‘ਚ ਸ਼ਾਮਲ ਹੋਣ ਜਾ ਰਹੀ ਸੀ। ਉਦੋਂ ਇਕ ਨੌਜਵਾਨ ਆਇਆ ਅਤੇ ਸਾਕਸ਼ੀ ਨਾਲ ਗੱਲ ਕਰਨ ਲੱਗਿਆ। ਗੱਲਾਂ-ਗੱਲਾਂ ‘ਚ ਉਸ ਨੇ ਜੇਬ ‘ਚੋਂ ਚਾਕੂ ਕੱਢ ਲਿਆ ਤੇ ਸਾਕਸ਼ੀ ਦੇ ਢਿੱਡ ‘ਤੇ ਵਾਰ ਕਰਨ ਲੱਗਾ। ਜਦੋਂ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਆ ਕੇ ਦੇਖਿਆ ਤਾਂ ਸਾਕਸ਼ੀ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਵੀ ਉਹ ਸੰਤੁਸ਼ਟ ਨਹੀਂ ਹੁੰਦਾ ਤਾਂ ਉਹ ਉਸ ਨੂੰ ਲੱਤਾਂ ਮਾਰਦਾ ਹੈ ਅਤੇ ਫਿਰ ਪੱਥਰ ਨਾਲ ਉਸ ਦੇ ਸਿਰ ‘ਤੇ ਵਾਰ ਕਰਦਾ ਹੈ।