ਲਵ ਮੈਰਿਜ ਦਾ ਖੌਫਨਾਕ ਅੰਤ : ਪਤੀ ਨੇ ਪਤਨੀ ਨੂੰ ਪੱਖੇ ਨਾਲ ਲਟਕਾਅ ਕੇ ਮਾਰਿਆ, ਪੁਲਿਸ ਮੂਹਰੇ ਕਰਦਾ ਰਿਹਾ ਖੁਦਕੁਸ਼ੀ ਦਾ ਡਰਾਮਾ

0
1678

ਮਾਨਸਾ| ਮਾਨਸਾ ਜ਼ਿਲ੍ਹੇ ਦੀ ਸਬ-ਡਵੀਜ਼ਨ ਬੁਢਲਾਡਾ ਨੇੜਲੇ ਪਿੰਡ ਹਸਨਪੁਰ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪਤੀ ਨੇ ਪ੍ਰੇਮ ਵਿਆਹ ਤੋਂ ਬਾਅਦ ਆਪਣੀ ਪਤਨੀ ਦਾ ਕਤਲ ਕਰਕੇ ਲਾਸ਼ ਪੱਖੇ ਨਾਲ ਲਟਕਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਦਾ ਡਰਾਮਾ ਰਚਿਆ ਪਰ ਪੁਲਿਸ ਨੇ ਇਸ ਦਾ ਪਰਦਾਫਾਸ਼ ਕਰ ਦਿੱਤਾ।

ਕਰੀਬ ਢਾਈ ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
ਮਾਨਸਾ ਦੇ ਪਿੰਡ ਘੁੱਦੂਵਾਲਾ ਦੀ ਵਸਨੀਕ ਜਸਵੀਰ ਕੌਰ ਉਰਫ ਅਮਨੀ ਅਤੇ ਬੁਢਲਾਡਾ ਦੇ ਪਿੰਡ ਹਸਨਪੁਰ ਦੇ ਯਾਦਵਿੰਦਰ ਸਿੰਘ ਯਾਦੂ ਨੇ ਕਰੀਬ ਢਾਈ ਸਾਲ ਪਹਿਲਾਂ ਆਪਣੀ ਮਰਜ਼ੀ ਨਾਲ ਅੰਤਰਜਾਤੀ ਪ੍ਰੇਮ ਵਿਆਹ ਕਰਵਾਇਆ ਸੀ। ਮ੍ਰਿਤਕ ਲੜਕੀ ਦੇ ਭਰਾ ਬਲਵਿੰਦਰ ਸਿੰਘ ਵਾਸੀ ਘੱਦੂਵਾਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਭੈਣ ਜਸਵੀਰ ਕੌਰ ਦਾ ਕਰੀਬ ਢਾਈ ਸਾਲ ਪਹਿਲਾਂ ਪਰਿਵਾਰ ਦੀ ਸਹਿਮਤੀ ਨਾਲ ਯਾਦੂ ਨਾਲ ਪ੍ਰੇਮ ਵਿਆਹ ਹੋਇਆ ਸੀ।

ਚਰਿੱਤਰ ‘ਤੇ ਸ਼ੱਕ ਕਰਦਾ ਸੀ

ਮ੍ਰਿਤਕ ਮਹਿਲਾ ਦੇ ਭਰਾ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਪਤੀ-ਪਤਨੀ ਵਿਚ ਆਪਸੀ ਤਕਰਾਰ ਰਹਿਣ ਲੱਗਾ, ਜਿਸ ਕਾਰਨ ਹਮੇਸ਼ਾ ਝਗੜਾ ਰਹਿੰਦਾ ਸੀ। ਯਾਦਵਿੰਦਰ ਸਿੰਘ ਮੇਰੀ ਭੈਣ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ। ਇਕ ਰਾਤ ਯਾਦਵਿੰਦਰ ਸਿੰਘ ਨੇ ਮੇਰੀ ਭੈਣ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਪੱਖੇ ਨਾਲ ਲਟਕਾ ਕੇ ਖੁਦਕੁਸ਼ੀ ਕਰਨ ਦਾ ਬਹਾਨਾ ਲਾਇਆ।

ਬਲਵਿੰਦਰ ਨੇ ਦੱਸਿਆ ਕਿ ਉਸਦੀ ਭੈਣ ਦਾ ਡੇਢ ਸਾਲ ਦਾ ਲੜਕਾ ਹੈ। ਥਾਣਾ ਸਦਰ ਪੁਲਿਸ ਦੇ ਐਸਐਚਓ ਮੇਲਾ ਸਿੰਘ ਨੇ ਦੱਸਿਆ ਕਿ ਲੜਕੀ ਦੇ ਭਰਾ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਮ੍ਰਿਤਕਾ ਜਸਵੀਰ ਕੌਰ ਦੇ ਪਤੀ ਯਾਦਵਿੰਦਰ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ