Bank Holidays : ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ, ਪੜ੍ਹੋ ਪੂਰੀ ਡਿਟੇਲ

0
1277

ਨਵੀਂ ਦਿੱਲੀ | ਭਾਰਤੀ ਰਿਜ਼ਰਵ ਬੈਂਕ ਨੇ ਅਗਸਤ 2021 ਦੇ ਮਹੀਨਿਆਂ ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਸੀ। ਇਸ ਮਹੀਨੇ ਕੁੱਲ 15 ਛੁੱਟੀਆਂ ਸਨ। ਇਸ ਮਹੀਨੇ ਦੇ ਆਖਰੀ ਹਫਤੇ 28 ਅਗਸਤ ਤੋਂ 31 ਅਗਸਤ ਤੱਕ ਲਗਾਤਾਰ 4 ਦਿਨ ਬੈਂਕ ਬੰਦ ਰਹਿਣਗੇ। ਹਾਲਾਂਕਿ, ਇਸ ਸਮੇਂ ਦੌਰਾਨ ਆਨਲਾਈਨ ਬੈਂਕਿੰਗ ਸੇਵਾਵਾਂ ਅਤੇ ਏਟੀਐੱਮ ਸੇਵਾਵਾਂ ਚੱਲਦੀਆਂ ਰਹਿਣਗੀਆਂ।

ਭਾਰਤੀ ਰਿਜ਼ਰਵ ਬੈਂਕ ਸਥਾਨਕ ਤਿਉਹਾਰਾਂ ਦੇ ਕਾਰਨ ਵੱਖ-ਵੱਖ ਰਾਜਾਂ ਦੇ ਵੱਖ-ਵੱਖ ਜ਼ੋਨਾਂ ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ। ਆਰਬੀਆਈ ਨੇ ਇਸ ਹਫਤੇ ਬੈਂਕਾਂ ਲਈ 4 ਦਿਨਾਂ ਦੀ ਛੁੱਟੀ ਨਿਰਧਾਰਤ ਕੀਤੀ ਹੈ। ਹਾਲਾਂਕਿ, ਇਹ ਛੁੱਟੀਆਂ ਹਰ ਰਾਜ ਦੇ ਬੈਂਕਾਂ ਲਈ ਨਹੀਂ ਹਨ।

ਕ੍ਰਿਸ਼ਨ ਜਨਮ ਅਸ਼ਟਮੀ 30 ਅਗਸਤ ਨੂੰ ਹੈ। ਇਸ ਦਿਨ ਕਈ ਸ਼ਹਿਰਾਂ ਦੇ ਬੈਂਕ ਬੰਦ ਰਹਿਣਗੇ। ਅਹਿਮਦਾਬਾਦ, ਚੰਡੀਗੜ੍ਹ, ਚੇਨਈ, ਦੇਹਰਾਦੂਨ, ਜੈਪੁਰ, ਜੰਮੂ, ਕਾਨਪੁਰ, ਲਖਨਊ, ਪਟਨਾ, ਰਾਏਪੁਰ, ਰਾਂਚੀ, ਸ਼ਿਲਾਂਗ, ਸ਼ਿਮਲਾ, ਸ਼੍ਰੀਨਗਰ ਅਤੇ ਗੰਗਟੋਕ ਦੇ ਬੈਂਕ ਇਸ ਦਿਨ ਨਹੀਂ ਚੱਲਣਗੇ।

ਇਸ ਤੋਂ ਇਲਾਵਾ 28 ਅਗਸਤ ਨੂੰ ਇਸ ਮਹੀਨੇ ਦੇ ਚੌਥੇ ਸ਼ਨੀਵਾਰ ਨੂੰ ਛੁੱਟੀ ਰਹੇਗੀ। 29 ਅਗਸਤ ਐਤਵਾਰ ਹੈ। ਇਸ ਕਾਰਨ ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ। ਇਸ ਦੇ ਨਾਲ ਹੀ 31 ਅਗਸਤ ਕ੍ਰਿਸ਼ਨ ਜਨਮ ਅਸ਼ਟਮੀ ਕਾਰਨ ਹੈਦਰਾਬਾਦ ਦੇ ਬੈਂਕਾਂ ਵਿੱਚ ਕੋਈ ਕਾਰੋਬਾਰ ਨਹੀਂ ਹੋਵੇਗਾ।