ਤਰਨਤਾਰਨ ‘ਚ ਸਕੂਲ ਵੈਨ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਭਿਆਨਕ ਟੱਕਰ, ਪਿਓ-ਪੁੱਤ ਦੀ ਦਰਦਨਾਕ ਮੌਤ

0
866

ਤਰਨਤਾਰਨ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜ਼ਿਲ੍ਹੇ ਵਿਚ ਮੋਟਰਸਾਈਕਲ ਅਤੇ ਸਕੂਲ ਵੈਨ ਵਿਚਾਲੇ ਹੋਈ ਟੱਕਰ ਦੌਰਾਨ ਪਿੰਡ ਝੰਡੇਰ ਦੇ ਰਹਿਣ ਵਾਲੇ ਪਿਓ-ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਅੰਮ੍ਰਿਤਸਰ ਰੋਡ ‘ਤੇ ਵਾਪਰਿਆ। ਖ਼ਬਰ ਮਿਲਦਿਆਂ ਹੀ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕਾਂ ਦੀ ਪਛਾਣ 48 ਸਾਲ ਦੇੇ ਗੁਰਮੇਜ ਸਿੰਘ ਅਤੇ 25 ਸਾਲ ਦੇ ਸਵਰੂਪ ਸਿੰਘ ਵਜੋਂ ਹੋਈ ਹੈ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਸਕੂਲ ਵੈਨ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

Class 10 student allegedly beaten to death by classmates at Jharkhand  school - India Today

ਹਰਜਿੰਦਰ ਕੌਰ ਨੇ ਕਿਹਾ ਕਿ ਉਹ ਆਪਣੇ ਪਤੀ ਗੁਰਮੇਜ ਸਿੰਘ ਗੇਜਾ, ਵੱਡੇ ਲੜਕੇ ਸਵਰੂਪ ਸਿੰਘ ਅਤੇ ਛੋਟੇ ਲੜਕੇ ਜਗਦੀਪ ਸਿੰਘ ਨਾਲ ਪੇਕੇ ਪਿੰਡ ਕੋਟ ਖਾਲਸਾ (ਅੰਮ੍ਰਿਤਸਰ) ਗਏ ਸੀ। ਵੀਰਵਾਰ ਸਵੇਰੇ 6 ਵਜੇ ਉਹ ਆਪਣੇ ਪਿੰਡ ਲਈ ਰਵਾਨਾ ਹੋਏ। ਇਸ ਦੌਰਾਨ ਮੋਟਰਸਾਈਕਲ ਉਸ ਦਾ ਪਤੀ ਗੁਰਮੇਜ ਸਿੰਘ ਚਲਾ ਰਿਹਾ ਸੀ, ਉਸ ਦੇ ਪਿੱਛੇ ਵੱਡਾ ਲੜਕਾ ਸਵਰੂਪ ਸਿੰਘ ਬੈਠਾ ਸੀ। ਇਕ ਹੋਰ ਮੋਟਰਸਾਈਕਲ ‘ਤੇ ਉਹ ਅਤੇ ਉਸ ਦਾ ਛੋਟਾ ਲੜਕਾ ਜਗਦੀਪ ਸਿੰਘ ਸਵਾਰ ਸਨ।

Accident In Saharanpur:अनियंत्रित कार ने एक्टिवा में मारी टक्कर, कारोबारी  की मौत, पुत्री का घायल - Accident In Saharanpur: Uncontrolled Car Collided  With Activa, Businessman Killed, Daughter ...

ਇਕ ਸਕੂਲ ਵੈਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿਤੀ, ਜਿਸ ਦੇ ਚਲਦਿਆਂ ਦੋਵਾਂ ਦੀ ਮੌਕੇ ’ਤੇ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪੁਲਿਸ ਨੇ ਵੈਨ ਡਰਾਈਵਰ ਦੀ ਪਛਾਣ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਹਰਜਿੰਦਰ ਕੌਰ ਦੀ ਸ਼ਿਕਾਇਤ ‘ਤੇ ਸਕੂਲ ਵੈਨ ਚਾਲਕ ਵਿਰੁੱਧ ਥਾਣਾ ਚਾਟੀਵਿੰਡ ਵਿਚ ਕੇਸ ਦਰਜ ਕਰ ਲਿਆ ਹੈ।