ਇਨੋਵਾ ਕਾਰ ਤੇ ਟਰੈਕਟਰ ਵਿਚਾਲੇ ਭਿਆਨਕ ਟੱਕਰ, ਹਾਦਸੇ ‘ਚ ਦੋਵਾਂ ਡਰਾਈਵਰਾਂ ਦੀ ਦਰਦਨਾਕ ਮੌਤ

0
311

 ਅੰਮ੍ਰਿਤਸਰ, 9 ਦਸੰਬਰ | ਅੱਜ ਸਵੇਰੇ ਇਕ ਇਨੋਵਾ ਕਾਰ ਅਤੇ ਟਰੈਕਟਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿਚ ਇਨੋਵਾ ਅਤੇ ਟਰੈਕਟਰ ਵਿਚ ਸਵਾਰ ਦੋਵਾਂ ਦੀ ਮੌਤ ਹੋ ਗਈ। ਇਨੋਵਾ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਟਰੈਕਟਰ ਦੇ ਵੀ ਦੋ ਹਿੱਸੇ ਹੋ ਗਏ। ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੈ।

ਰਾਹਗੀਰਾਂ ਅਨੁਸਾਰ ਇਹ ਟਰੈਕਟਰ ਅੱਜ ਸਵੇਰੇ ਅੰਮ੍ਰਿਤਸਰ ਤੋਂ ਬਟਾਲਾ ਲਈ ਰਵਾਨਾ ਹੋਇਆ ਸੀ। ਜੋ ਕਿ ਝੋਨੇ ਨਾਲ ਭਰਿਆ ਹੋਇਆ ਸੀ। ਜਦੋਂ ਉਹ ਵੇਰਕਾ ਬਾਈਪਾਸ ’ਤੇ ਦੂਨ ਸਕੂਲ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੀ ਇੱਕ ਇਨੋਵਾ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਨੋਵਾ ਪੂਰੀ ਤਰ੍ਹਾਂ ਚਕਨਾਚੂਰ ਹੋ ਕੇ ਪਲਟ ਗਈ। ਟਰੈਕਟਰ ਵੀ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਡਰਾਈਵਰ ਉਸ ਦੀ ਲਪੇਟ ਵਿਚ ਆ ਗਿਆ। ਹਾਦਸੇ ਵਿਚ ਕਾਰ ਸਵਾਰ ਅਤੇ ਟਰੈਕਟਰ ਚਾਲਕ ਦੋਵਾਂ ਦੀ ਮੌਤ ਹੋ ਗਈ।

ਫਿਲਹਾਲ ਦੋਵਾਂ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਟਰੈਕਟਰ ਸਵਾਰ ਤਰਨਤਾਰਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਨੋਵਾ ਸਵਾਰ ਬਾਰੇ ਇੰਨੀ ਜਾਣਕਾਰੀ ਮਿਲੀ ਹੈ ਕਿ ਉਹ ਸ਼ਾਇਦ ਏਅਰਪੋਰਟ ਤੋਂ ਆ ਰਿਹਾ ਸੀ ਅਤੇ ਬਹੁਤ ਤੇਜ਼ ਰਫਤਾਰ ‘ਤੇ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ ਸ਼ਾਇਦ ਇਨੋਵਾ ਚਾਲਕ ਦੀ ਅੱਖ ਲਗ ਗਈ ਸੀ, ਜੋ ਏਅਰਪੋਰਟ ਤੋਂ ਕਿਸੇ ਨੂੰ ਉਤਾਰ ਕੇ ਵਾਪਸ ਆ ਰਿਹਾ ਸੀ। ਇਨੋਵਾ ਕਾਰ ਦਾ ਡਰਾਈਵਰ ਚੌਗਾਵਾਂ ਨੇੜਲੇ ਪਿੰਡ ਦਾ ਰਹਿਣ ਵਾਲਾ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)