ਮਾਨਸਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬੀਤੀ ਰਾਤ ਮਾਨਸਾ ਤੋਂ ਝੁਨੀਰ ਵੱਲ ਆ ਰਹੀ ਕਾਰ ਨੂੰ ਅੱਗ ਲੱਗ ਗਈ। ਇਸ ਦੌਰਾਨ ਉਸ ਵਿਚ ਸਵਾਰ ਵਿਆਹੁਤਾ ਲੜਕੀ ਦੀ ਮੌਤ ਹੋ ਗਈ ਜਦੋਂਕਿ ਉਸ ਵਿਚ ਸਵਾਰ ਲੜਕੀ ਦਾ ਪਤੀ ਤੇ ਉਨ੍ਹਾਂ ਦਾ 1 ਸਾਲ ਦਾ ਬੱਚਾ ਅਤੇ ਸੱਸ ਨੂੰ ਝੁਲਸਣ ‘ਤੇ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਰਾਤ 11 ਵਜੇ ਦੇ ਕਰੀਬ ਮਾਨਸਾ ਤੋਂ ਝੁਨੀਰ ਵੱਲ ਇਕ ਗੱਡੀ ਆ ਰਹੀ ਸੀ। ਇਸ ਦੌਰਾਨ ਗੱਡੀ ਨੂੰ ਅੱਗ ਲੱਗ ਗਈ, ਜਿਸ ਵਿਚ ਇਕ ਵਿਆਹੁਤਾ ਲੜਕੀ ਸੀਮਾ ਰਾਣੀ ਪਤਨੀ ਤਰੁਣ ਤਾਇਲ ਦੀ ਮੌਤ ਹੋ ਗਈ ਜਦੋਂਕਿ ਉਸ ਦੀ ਗੋਦੀ ‘ਚ ਚੁੱਕੇ ਬੱਚੇ ਸੰਚਿਤ ਤਾਇਲ ਨੂੰ ਬਚਾਅ ਲਿਆ ਗਿਆ। ਪਤੀ ਤਰੁਣ ਤਾਇਲ, ਸੱਸ ਦਰਸ਼ਨਾ ਰਾਣੀ ਵੀ ਝੁਲਸ ਗਏ।
ਉਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਪਰ ਅਜੇ ਤਕ ਗੱਡੀ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਗੱਡੀ ਪਹਿਲਾਂ ਕਿਸੇ ਵਾਹਨ ਨਾਲ ਟਕਰਾਈ ਪਰ ਅਸਲੀ ਕਾਰਨ ਜਾਂਚ ਤੋਂ ਬਾਅਦ ਪਤਾ ਲੱਗਣਗੇ। ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਾਨਸਾ ਰੱਖਿਆ ਗਿਆ ਹੈ। ਉਧਰ ਗੱਡੀ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।