ਜੈਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜੋਧਪੁਰ ਦੇ ਬਨਾਦ ਥਾਣਾ ਖੇਤਰ ਵਿਚ ਇਕ ਮੋਟਰਸਾਈਕਲ ਸਵਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਬਾਈਕ ‘ਤੇ ਸਵਾਰ 2 ਬੱਚੀਆਂ ਅਤੇ ਇਕ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਮੋਟਰਸਾਈਕਲ ਚਾਲਕ ਕੁਝ ਦੂਰ ਜਾ ਡਿੱਗਿਆ।
ਹਾਦਸੇ ਦੌਰਾਨ ਮੋਟਰਸਾਈਕਲ ਚਕਨਾਚੂਰ ਹੋ ਗਿਆ। ਹਾਦਸਾ ਵਾਪਰਨ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਬਨਾਦ ਹਸਪਤਾਲ ਦੇ ਬਾਹਰ ਵਾਪਰੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਬਾਈਕ ਸਵਾਰ ਨੂੰ ਬਚਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
ਬਨਾੜ ਥਾਣੇ ਦੇ ਅਧਿਕਾਰੀ ਸੀਤਾ ਰਾਮ ਖੋਜਾ ਨੇ ਦੱਸਿਆ ਕਿ ਜਾਖਰੋਂ ਕੀ ਢਾਣੀ ਦਾ ਰਹਿਣ ਵਾਲਾ ਓਮਪ੍ਰਕਾਸ਼ ਬਾਈਕ ‘ਤੇ ਘਰ ਵੱਲ ਜਾ ਰਿਹਾ ਸੀ। ਇਕ ਟਰੱਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਓਮਪ੍ਰਕਾਸ਼ ਦੇ ਨਾਲ ਬਾਈਕ ‘ਤੇ ਸਵਾਰ ਉਸ ਦੇ 6 ਸਾਲ ਦੇ ਬੇਟੇ, ਬੇਟੀ ਮੋਨਿਕਾ ਅਤੇ ਭਤੀਜੀ ਸੋਨਾ ਦੀ ਮੌਕੇ ‘ਤੇ ਹੀ ਮੌਤ ਹੋ ਗਈ।