ਮੱਧ ਪ੍ਰਦੇਸ਼ ‘ਚ ਭਿਆਨਕ ਹਾਦਸਾ ! ਟਰੱਕ ਨੇ ਮਾਰੀ 3 ਬੱਸਾਂ ਨੂੰ ਟੱਕਰ, 15 ਲੋਕਾਂ ਦੀ ਮੌਤ, 50 ਗੰਭੀਰ ਜ਼ਖਮੀ

0
324

ਮੱਧ ਪ੍ਰਦੇਸ਼ | ਸਿੱਧੀ ‘ਚ ਚੁਰਹਟ-ਰੀਵਾ ਰਾਸ਼ਟਰੀ ਰਾਜਮਾਰਗ ‘ਤੇ ਸ਼ੁੱਕਰਵਾਰ ਰਾਤ ਨੂੰ ਹੋਏ ਭਿਆਨਕ ਸੜਕ ਹਾਦਸੇ ‘ਚ 15 ਬੱਸ ਯਾਤਰੀਆਂ ਦੀ ਮੌਤ ਹੋ ਗਈ। 8 ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬਾਕੀਆਂ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। 50 ਯਾਤਰੀ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ 10 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸਾ ਟਰੱਕ ਦਾ ਟਾਇਰ ਫਟਣ ਕਾਰਨ ਵਾਪਰਿਆ। ਬੇਕਾਬੂ ਟਰੱਕ ਨੇ ਪਿੱਛੇ ਤੋਂ ਖੜ੍ਹੀਆਂ ਤਿੰਨ ਬੱਸਾਂ ਨੂੰ ਟੱਕਰ ਮਾਰ ਦਿੱਤੀ। ਹੁਣ ਤੱਕ ਸਿਰਫ 9 ਮ੍ਰਿਤਕਾਂ ਦੀ ਪਛਾਣ ਹੋ ਸਕੀ ਹੈ।

ਇਹ ਬੱਸਾਂ ਸਤਨਾ ‘ਚ ਆਯੋਜਿਤ ਕੋਲ ਸਮਾਜ ਦੇ ਮਹਾਕੁੰਭ ‘ਚ ਸ਼ਾਮਲ ਹੋਣ ਤੋਂ ਬਾਅਦ ਸਿੱਧੀਆਂ ਵਾਪਸ ਪਰਤ ਰਹੀਆਂ ਸਨ। ਇਸ ਪ੍ਰੋਗਰਾਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੀਐਮ ਸ਼ਿਵਰਾਜ ਸਿੰਘ ਨੇ ਵੀ ਸ਼ਿਰਕਤ ਕੀਤੀ। ਸੀਐਮ ਸ਼ਿਵਰਾਜ ਸਿੱਧੀ ਵਿੱਚ ਸਨ। ਸੂਚਨਾ ਮਿਲਦੇ ਹੀ ਉਹ ਪਿੰਡ ਬਡਖਰਾ ਪਹੁੰਚੇ।

ਚਸ਼ਮਦੀਦਾਂ ਨੇ ਦੱਸਿਆ ਕਿ ਇਹ ਹਾਦਸਾ ਰਾਤ 9 ਵਜੇ ਮੋਹਨੀਆ ਸੁਰੰਗ ਤੋਂ ਕੁਝ ਦੂਰੀ ‘ਤੇ ਵਾਪਰਿਆ। ਇੱਥੇ ਇੱਕ ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਨਾਲ 2 ਬੱਸਾਂ 10 ਫੁੱਟ ਡੂੰਘੀ ਖੱਡ ‘ਚ ਜਾ ਡਿੱਗੀਆਂ। ਹਾਈਵੇ ‘ਤੇ ਹੀ ਇੱਕ ਬੱਸ ਪਲਟ ਗਈ। ਟਰੱਕ ਸੀਮਿੰਟ ਨਾਲ ਭਰਿਆ ਹੋਇਆ ਸੀ, ਟੱਕਰ ਤੋਂ ਬਾਅਦ ਪਲਟ ਗਿਆ।