ਭਿਆਨਕ ਹਾਦਸਾ : ਸਕਾਰਪੀਓ ਨੇ ਔਰਤ ਸਣੇ 2 ਦਰੜੇ, ਡਰਾਈਵਰ ਨੇ ਫੜੇ ਜਾਣ ‘ਤੇ ਕੱਢ ਲਈ ਪਿਸਤੌਲ

0
1590

ਮੋਗਾ | ਥਾਣਾ ਕੋਟ ਈਸੇ ਖਾਂ ਅਧੀਨ ਪੈਂਦੇ ਪਿੰਡ ਮਾਨਾਵਾਂ ਵਿਖੇ ਇਕ ਤੇਜ਼ ਰਫ਼ਤਾਰ ਸਕਾਰਪੀਓ ਨੇ ਔਰਤ ਸਮੇਤ ਦੋ ਜਣਿਆਂ ਨੂੰ ਦਰੜ ਦਿੱਤਾ। ਹਾਦਸੇ ਤੋਂ ਬਾਅਦ ਲੋਕਾਂ ਨੇ ਸਕਾਰਪੀਓ ਚਾਲਕ ਨੂੰ ਘੇਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪਿਸਤੌਲ ਦਿਖਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਹਿੰਮਤ ਨਹੀਂ ਹਾਰੀ।

ਲੋਕਾਂ ਨੇ ਡਰਾਈਵਰ ਨੂੰ ਫੜ ਕੇ ਆਖਿਰਕਾਰ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਸਕਾਰਪੀਓ ਵੀ ਕਬਜ਼ੇ ਵਿਚ ਲੈ ਲਈ ਹੈ ਤੇ ਹਾਦਸਾ ਬਹੁਤ ਭਿਆਨਕ ਸੀ।