ਸਤਿਸੰਗ ਸੁਣ ਕੇ ਆ ਰਹੇ ਲੋਕਾਂ ਨਾਲ ਖਟਕੜ ਕਲਾਂ ਨੇੜੇ ਭਿਆਨਕ ਹਾਦਸਾ : 2 ਦੀ ਮੌਕੇ ‘ਤੇ ਮੌਤ, 3 ਜਣੇ ਸੀਰੀਅਸ

0
1200

ਬੰਗਾ/ਐਸਏਐਸ ਨਗਰ| ਰੋਪੜ ਨੈਸ਼ਨਲ ਹਾਈਵੇ ‘ਤੇ ਪੈਂਦੇ ਪਿੰਡ ਖਟਕੜ ਕਲਾਂ ਦੇ ਰਾਧਾ ਸੁਆਮੀ ਸਤਿਸੰਗ ਘਰ ਨੇੜੇ ਸਵੇਰੇ ਕਰੀਬ 10:30 ਵਜੇ ਫਗਵਾੜਾ ਵੱਲੋਂ ਆ ਰਹੀ ਇਕ ਕਾਰ ਨੇ ਸਾਈਕਲ ਸਵਾਰ, ਮੋਟਰਸਾਈਕਲ ਸਵਾਰ ਤੇ ਸਕੂਟੀ ਸਵਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ ਜਦਕਿ 3 ਲੋਕ ਗੰਭੀਰ ਜ਼ਖ਼ਮੀ ਹੋ ਗਏ। ਇਹ ਲੋਕ ਸਤਿਸੰਗ ਘਰ ਤੋਂ ਸਤਿਸੰਗ ਸੁਣ ਕੇ ਘਰਾਂ ਨੂੰ ਪਰਤ ਰਹੇ ਸਨ।

ਸਿਵਲ ਹਸਪਤਾਲ ‘ਚ ਡਾਕਟਰ ਰਾਜੇਸ਼ ਬਾਲੀ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਅਵਤਾਰ ਚੰਦ ਪੁੱਤਰ ਗੁਰਮੇਲ ਕੁਮਾਰ ਪਿੰਡ ਦੁਸਾਂਝ ਖੁਰਦ ਉਮਰ 50 ਸਾਲ ਅਤੇ ਭੁਪਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਭਾਟੀ ਬੰਗਾ ਅਤੇ ਅਣਪਛਾਤੇ ਵਿਅਕਤੀਆਂ ਨੂੰ ਪੁਲਿਸ ਪਾਰਟੀ ਵੱਲੋਂ ਸਿਵਲ ਹਸਪਤਾਲ ਲਿਆਂਦਾ ਗਿਆ। ਜਾਂਚ ਅਧਿਕਾਰੀ ਵਿਜੇ ਕੁਮਾਰ ਅਨੁਸਾਰ ਉਨ੍ਹਾਂ ਕੋਲ ਅਜੇ ਪੂਰੀ ਜਾਣਕਾਰੀ ਨਹੀਂ ਹੈ। ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖਮੀ ਹੋ ਗਏ। ਪੁਲਿਸ ਵੱਲੋਂ ਉਨ੍ਹਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ