ਪੈਸਿਆਂ ਦੇ ਲੈਣ-ਦੇਣ ‘ਚ ਕਿਰਾਏਦਾਰ ਨੇ ਬਜ਼ੁਰਗ NRI ਪਤੀ-ਪਤਨੀ ਦਾ ਕੀਤਾ ਕਤਲ, ਲੌਕਡਾਊਨ ਤੋਂ ਬਾਅਦ ਕੈਨੇਡਾ ਜਾਣ ਦਾ ਕਰ ਰਹੇ ਸਨ ਇੰਤਜਾਰ

0
4079

ਜਲੰਧਰ/ਫਗਵਾੜਾ . ਕਪੂਰਥਲਾ ਜਿਲੇ ਦੇ ਫਗਵਾੜਾ ਇਲਾਕੇ ‘ਚ ਇਕ ਦਿਲ ਦਹਿਲਾ ਦੇਣ ਵਾਲੇ ਮਾਮਲੇ ਵਿੱਚ ਕਿਰਾਏਦਾਰ ਨੇ ਆਪਣੇ ਮਕਾਨ ਮਾਲਕ ਬਜੁਰਗ ਪਤੀ-ਪਤਨੀ ਦਾ ਕਤਲ ਕਰ ਦਿੱਤਾ। ਮ੍ਰਿਤਕ ਪਤੀ-ਪਤਨੀ ਕੈਨੇਡਾ ਤੋਂ ਪਰਤੇ ਸਨ। ਲੌਕਡਾਊਨ ਕਰਕੇ ਇੱਥੇ ਫਸ ਗਏ। ਲੌਕਡਾਊਨ ਖਤਮ ਹੋਣ ਤੋਂ ਬਾਅਦ ਉਨ੍ਹਾਂ ਵਾਪਿਸ ਕੈਨੇਡਾ ਜਾਣਾ ਸੀ।

ਫਗਵਾੜਾ ਦੇ ਉਂਕਾਰ ਨਗਰ ਦੀ ਗਲੀ ਨੰਬਰ ਤਿੰਨ ‘ਚ ਐਨਆਰਆਈ ਉਂਕਾਰ ਸਿੰਘ ਆਪਣੀ ਕੋਠੀ ਵਿੱਚ ਰਹਿ ਰਹੇ ਸਨ। ਇਸ ਤੋਂ ਪਹਿਲਾਂ ਉਹ ਪਰਿਵਾਰ ਸਣੇ ਕੈਨੇਡਾ ਵਿੱਚ ਰਹਿ ਰਹੇ ਸਨ। ਕੋਠੀ ਵਿੱਚ ਉਨ੍ਹਾਂ ਇੱਕ ਕਿਰਾਏਦਾਰ ਰਖਿਆ ਸੀ ਜਿਸ ਦਾ ਨਾਂ ਜਗਦੇਵ ਸਿੰਘ ਸੀ। ਕੁਝ ਮਹੀਨੇ ਪਹਿਲਾਂ ਕ੍ਰਿਪਾਲ ਸਿੰਘ ਪਤਨੀ ਦਵਿੰਦਰ ਕੌਰ ਨਾਲ ਫਗਵਾੜਾ ਵਿੱਚ ਰਹਿ ਰਹੇ ਸਨ। ਸ਼ੁੱਕਰਵਾਰ ਨੂੰ ਜਦੋਂ ਉਨ੍ਹਾਂ ਦੀ ਬੇਟੀ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਘਰ ਭੇਜਿਆ ਗਆ। ਦਰਵਾਜਾ ਅੰਦਰੋ ਬੰਦ ਸੀ। ਦਰਵਾਜਾ ਤੋੜਣ ਤੋਂ ਬਾਅਦ ਅੰਦਰ ਗਏ ਤਾਂ ਦੋਹਾਂ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਹੋਈ ਸੀ।

ਫਗਵਾੜਾ ਦੇ ਥਾਣਾ ਸਿਟੀ ਦੇ ਐਸਐਚਓ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਕਤਲ ਤੋਂ ਬਾਅਦ ਕਿਰਾਏਦਾਰ ਫਰਾਰ ਸੀ। ਐਨਆਰਆਈ ਦਾ ਕਿਰਾਏਦਾਰ ਨਾਲ ਪੈਸਿਆਂ ਦਾ ਕੁੱਝ ਲੈਣ-ਦੇਣ ਸੀ। ਇਸੇ ਕਰਕੇ ਉਸ ਨੇ ਦੋਹਾਂ ਦਾ ਕਤਲ ਕੀਤਾ ਸੀ। ਅਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਤੋਂ ਕਤਲ ‘ਚ ਇਸਤੇਮਾਲ ਦਾਤ ਵੀ ਬਰਾਮਦ ਕਰ ਲਿਆ ਗਿਆ ਹੈ।