ਤਰਨਤਾਰਨ ਟ੍ਰਿਪਲ ਮਰਡਰ : ਘਰ ‘ਚ ਕੰਮ ਲਈ ਰੱਖੇ ਪ੍ਰਵਾਸੀ ਮਜ਼ਦੂਰ ਵੱਲ ਘੁੰਮ ਰਹੀ ਸ਼ੱਕ ਦੀ ਸੂਈ

0
1434

ਤਰਨਤਾਰਨ, 8 ਨਵੰਬਰ| ਸ਼ਹਿਰ ਦੇ ਕਸਬਾ ਹਰੀਕੇ ਪੱਤਣ ਨਜ਼ਦੀਕ ਪੈਂਦੇ ਪਿੰਡ ਤੁੰਗ ਵਿਖੇ ਬੀਤੀ ਰਾਤ ਪਤੀ-ਪਤਨੀ ਅਤੇ ਭਰਜਾਈ ਦਾ ਅਣਪਛਾਤਿਆਂ ਵੱਲੋਂ ਬੇਰਹਿਮੀ ਨਾਲ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।

ਮਰਨ ਵਾਲਿਆਂ ‘ਚ ਇਕਬਾਲ ਸਿੰਘ ਅਤੇ ਉਸ ਦੀ ਪਤਨੀ ਲਖਵਿੰਦਰ ਕੌਰ ਅਤੇ ਭਰਜਾਈ ਸੀਤਾ ਕੌਰ ਸ਼ਾਮਲ ਹਨ। ਇਨ੍ਹਾਂ ਤਿੰਨਾਂ ਦੀਆਂ ਲਾਸ਼ਾਂ ਘਰ ਵਿਚ ਹੀ ਵੱਖ-ਵੱਖ ਕਮਰਿਆਂ ਵਿਚ ਪਈਆਂ ਹੋਈਆਂ ਸਨ, ਜਿਨ੍ਹਾਂ ਦੇ ਹੱਥ ਪੈਰ ਬੰਨ੍ਹੇ ਹੋਏ ਸਨ।

ਘਟਨਾ ਦੀ ਸੂਚਨਾ ਮਿਲਣ ‘ਤੇ ਡੀ. ਐਸ. ਪੀ. ਪੱਟੀ ਜਸਪਾਲ ਸਿੰਘ ਅਤੇ ਐਸ. ਐਚ. ਓ. ਹਰੀਕੇ ਕੇਵਲ ਸਿੰਘ ਮੌਕੇ ‘ਤੇ ਪੁੱਜੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਘਰ ਵਿਚ ਕੰਮ ਲਈ ਰੱਖੇ ਪ੍ਰਵਾਸੀ ਮਜ਼ਦੂਰ ਉਤੇ ਸ਼ੱਕ ਪ੍ਰਗਟਾਇਆ ਹੈ। ਕਿਉਂਕਿ ਵਾਰਦਾਤ ਤੋਂ ਬਾਅਦ ਘਰ ਵਿਚ ਫੋਲਾ-ਫਰਾਲੀ ਕੀਤੀ ਗਈ ਹੈ ਤੇ ਘਟਨਾ ਪਿੱਛੋਂ ਪ੍ਰਵਾਸੀ ਮਜ਼ਦੂਰ ਵੀ ਗਾਇਬ ਹੈ। ਫਿਲਹਾਲ ਪੁਲਿਸ ਹੋਰ ਵੀ ਕਈ ਪਹਿਲੂਆਂ ਤੋਂ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।