ਤਰਨਤਾਰਨ : ਗੰਨ ਹਾਊਸ ’ਚੋਂ ਚੋਰਾਂ ਨੇ 17 ਰਾਈਫਲਾਂ ਕੀਤੀਆਂ ਚੋਰੀ, ਕੰਧ ਪਾੜ ਕੇ ਅੰਜਾਮ ਦਿੱਤੀ ਘਟਨਾ

0
7067

ਤਰਨਤਾਰਨ, 28 ਫਰਵਰੀ | ਇਥੋਂ ਦੇ ਝਬਾਲ ਬਾਈਪਾਸ ਚੌਕ ਤੋਂ ਵੱਡੀ ਖਬਰ ਆਈ ਹੈ। ਇਥੇ ਚੋਰਾਂ ਨੇ ਮੀਤ ਗੰਨ ਹਾਊਸ ਨਾਮਕ ਹਥਿਆਰਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਗੰਨ ਹਾਊਸ ਵਿਚੋਂ 17 ਰਾਈਫਲਾਂ, 5 ਪਿਸਟਲ ਅਤੇ 58 ਕਾਰਤੂਸ ਚੋਰੀ ਕਰ ਲਏ।

ਚੋਰੀ ਦੀ ਘਟਨਾ ਸਬੰਧੀ ਉਸ ਸਮੇਂ ਪਤਾ ਲੱਗਾ ਜਦੋਂ ਦੁਕਾਨਦਾਰ ਦੇ ਮਾਲਕ ਮਨਮੀਤ ਸਿੰਘ ਨੇ ਆਪਣੀ ਦੁਕਾਨ ਖੋਲ੍ਹੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਿਟੀ ਤਰਨਤਾਰਨ ਦੇ ਐੱਸ.ਐੱਚ.ਓ. ਆਈ.ਪੀ.ਐੱਸ. ਅਧਿਕਾਰੀ ਰਿਸ਼ਭ ਭੱਲਾ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਿਸ ਨੇ ਜਾਂਚ ਦੌਰਾਨ ਪਾਇਆ ਕਿ ਚੋਰਾਂ ਨੇ ਕੰਧ ਪਾੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।