ਤਰਨਤਾਰਨ : ਕਿਡਨੈਪ ਹੋਏ 3 ਸਾਲਾ ਬੱਚੇ ਦੀ ਲਾਸ਼ ਬਰਾਮਦ, ਕੱਲ੍ਹ ਢੋਟੀਆਂ ਪਿੰਡ ਨੇੜਿਓਂ ਹੋਇਆ ਸੀ ਅਗਵਾ

0
938

ਤਰਨਤਾਰਨ| ਤਰਨਤਾਰਨ ਵਿਚ ਅਗਵਾ ਹੋਏ ਮਾਸੂਮ ਬੱਚੇ ਗੁਰਸੇਵਕ ਦੀ ਨਹਿਰ ਵਿਚੋਂ ਲਾਸ਼ ਬਰਾਮਦ ਹੋਈ ਹੈ। ਲਾਸ਼ ਬਰਾਮਦ ਹੋਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਘਰਦਿਆਂ ਦਾ ਰੋ-ਰੋ ਬੁਰਾ ਹਾਲ ਹੈ।

ਤਰਨਤਾਰਨ ਵਿਚ ਲੰਘੇ ਦਿਨੀਂ ਪਿੰਡ ਢੋਟੀਆਂ ਵਿਚ ਅਗਵਾ ਹੋਏ 3 ਸਾਲਾ ਮਾਸੂਮ ਬੱਚੇ ਗੁਰਸੇਵਕ ਦੇ ਮਾਮਲੇ ਵਿਚ ਹੈਰਾਨੀਜਨਕ ਖੁਲਾਸੇ ਹੋਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁੱਤ ਦੇ ਕਤਲ ਤੇ ਅਗਵਾ ਦੇ ਮਾਮਲੇ ਵਿਚ ਉਸਦੇ ਪਿਓ ਦਾ ਹੀ ਹੱਥ ਸੀ। ਫਿਲਹਾਲ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਇਸ ਬਾਰੇ ਫਿਲਹਾਲ ਕੁਝ ਵੀ ਕਲੀਅਰ ਨਹੀਂ ਕੀਤਾ ਹੈ।

ਇਹ ਸੀ ਸਾਰਾ ਮਾਮਲਾ
ਅਗਵਾ ਹੋਏ ਬੱਚੇ ਦੀ ਪਛਾਣ 3 ਸਾਲਾ ਗੁਰਸੇਵਕ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਤਰਨਤਾਰਨ ਪੁਲਸ ਨੇ ਦੱਸਿਆ ਕਿ ਗੁਰਸੇਵਕ ਆਪਣੇ ਪਿਤਾ ਅੰਗਰੇਜ ਸਿੰਘ ਨਾਲ ਪਿੰਡ ਢੋਟੀਆਂ ਵੱਲ ਜਾ ਰਿਹਾ ਸੀ। ਸ਼ਾਮ ਦੇ 7.30 ਦੇ ਕਰੀਬ ਸੀ। ਅੰਗਰੇਜ ਸਿੰਘ ਨੇੜੇ ਅਚਾਨਕ ਇੱਕ ਸਵਿਫਟ ਕਾਰ ਆ ਕੇ ਰੁਕੀ। ਕਾਰ ‘ਚੋਂ 2 ਮੋਨੇ ਅਤੇ ਇਕ ਸਿੱਖ ਨੌਜਵਾਨ ਹੇਠਾਂ ਉਤਰ ਗਏ।

ਪੁਲਿਸ ਅਨੁਸਾਰ ਨੌਜਵਾਨਾਂ ਨੇ ਚਾਕੂ ਕੱਢ ਕੇ ਅੰਗਰੇਜ਼ ਸਿੰਘ ਦੀ ਗਰਦਨ ’ਤੇ ਪਾ ਦਿੱਤਾ ਅਤੇ ਮੋਬਾਈਲ ਮੰਗਣਾ ਸ਼ੁਰੂ ਕਰ ਦਿੱਤਾ। ਉਸ ਨੇ ਤੁਰੰਤ ਮੋਬਾਈਲ ਮੁਲਜ਼ਮ ਨੂੰ ਸੌਂਪ ਦਿੱਤਾ ਪਰ ਜਾਂਦੇ ਸਮੇਂ ਮੁਲਜ਼ਮ ਗੁਰਸੇਵਕ ਨੂੰ ਵੀ ਲੈ ਗਏ। ਅੰਗਰੇਜ਼ ਸਿੰਘ ਨੇ ਗੁਰਸੇਵਕ ਨੂੰ ਦਬੋਚ ਲਿਆ ਪਰ ਤਿੰਨੋਂ ਨੌਜਵਾਨਾਂ ਨੇ ਗੁਰਸੇਵਕ ਨੂੰ ਜ਼ਬਰਦਸਤੀ ਖੋਹ ਲਿਆ ਅਤੇ ਕਾਰ ਵਿੱਚ ਬੈਠ ਕੇ ਭੱਜ ਗਏ।