ਤਰਨਤਾਰਨ : ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਨੇ ਦਿੱਤੀ ਜਾ.ਨ, ਬੈਂਕ ਤੋਂ ਲਿਆ ਹੋਇਆ ਸੀ 13 ਲੱਖ ਦਾ ਲੋਨ

0
721

ਤਰਨਤਾਰਨ/ਨੌਸ਼ਹਿਰਾ ਪੰਨੂਆਂ, 29 ਨਵੰਬਰ | ਇਥੋਂ ਇਕ ਮੰਦਬਾਗੀ ਖਬਰ ਸਾਹਮਣੇ ਆਈ ਹੈ। ਨੌਸ਼ਹਿਰਾ ਪੰਨੂਆਂ ਅਧੀਨ ਆਉਂਦੇ ਪਿੰਡ ਜੋੜਾ ਵਿਖੇ ਇਕ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜਾਨ ਦੇ ਦਿੱਤੀ।

ਮ੍ਰਿਤਕ ਕਿਸਾਨ ਦੀ ਪਛਾਣ ਸੁਖਦੇਵ ਸਿੰਘ 55 ਸਾਲ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਦੇਵ ਸਿੰਘ ਕੋਲ 6-7 ਏਕੜ ਜ਼ਮੀਨ ਹੈ। ਉਸ ਨੇ ਕਰੀਬ 8 ਸਾਲ ਪਹਿਲਾਂ ਬੈਂਕ ਕੋਲੋਂ ਕਰੀਬ 13 ਲੱਖ ਦਾ ਕਰਜ਼ਾ ਲਿਆ ਸੀ ਜੋ ਕਿ ਵਿਆਜ ਪਾ ਕੇ 18 ਲੱਖ ਹੋ ਚੁੱਕਾ ਸੀ। ਕਰਜ਼ਾ ਨਾ ਮੋੜਨ ਕਾਰਨ ਸੁਖਦੇਵ ਸਿੰਘ ਪਰੇਸ਼ਾਨ ਸੀ ਅਤੇ ਬੈਂਕ ਵੱਲੋਂ ਅਦਾਲਤ ਵਿਚ ਕੇਸ ਵੀ ਚਲਦਾ ਪਿਆ ਸੀ। ਇਸ ਕਾਰਨ ਸੁਖਦੇਵ ਨੇ ਜਾਨ ਦੇ ਦਿੱਤੀ।