ਤਰਨਤਾਰਨ : ਜਿੰਮ ਨੂੰ ਲੈ ਕੇ ਵਿਵਾਦ, ਦੋ ਗੁੱਟਾਂ ਵਿਚਾਲੇ ਚੱਲੀਆਂ ਤਲਵਾਰਾਂ, ਇਕ ਮੁੰਡਾ ਗੋਲ਼ੀ ਲੱਗਣ ਨਾਲ ਸੀਰੀਅਸ

0
944

ਤਰਨਤਾਰਨ| ਤਰਨਤਾਰਨ ‘ਚ ਦੇਰ ਸ਼ਾਮ ਨੌਜਵਾਨਾਂ ਦੇ ਦੋ ਗੁੱਟ ਆਪਸ ‘ਚ ਭਿੜ ਗਏ। ਇਸ ਦੌਰਾਨ 15 ਦੇ ਕਰੀਬ ਨੌਜਵਾਨਾਂ ਦੇ ਪਹਿਲਾਂ ਤੋਂ ਤਿਆਰ ਗਰੁੱਪ ਨੇ ਜਿਮ ਤੋਂ ਬਾਹਰ ਨਿਕਲਦੇ 5 ਦੋਸਤਾਂ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨੌਜਵਾਨਾਂ ਨੂੰ ਗੋਲੀ ਵੀ ਮਾਰੀ ਅਤੇ ਛੁਰੇ ਨਾਲ ਵੀ ਹਮਲਾ ਕੀਤਾ।

ਇਸ ਹਮਲੇ ‘ਚ 3 ਨੌਜਵਾਨ ਜ਼ਖਮੀ ਹੋ ਗਏ ਹਨ। ਇਕ ਦੀ ਹਾਲਤ ਨਾਜ਼ੁਕ ਹੋਣ ‘ਤੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਦੋ ਜ਼ਖ਼ਮੀਆਂ ਦੀ ਪਛਾਣ ਹਰਨੂਰ ਅਤੇ ਜਗਰੂਪ ਸਿੰਘ ਵਜੋਂ ਹੋਈ ਹੈ।

ਇਹ ਸਾਰੀ ਘਟਨਾ ਤਰਨਤਾਰਨ ਸ਼ਹਿਰ ਦੇ ਅੰਮ੍ਰਿਤਸਰ ਬਾਈਪਾਸ ‘ਤੇ ਵਾਪਰੀ। ਇੱਥੇ ਨੌਜਵਾਨਾਂ ਦੇ ਜਿੰਮ ਨੂੰ ਲੈ ਕੇ ਵਿਵਾਦ ਦੱਸਿਆ ਜਾ ਰਿਹਾ ਹੈ। ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਹ ਜਿੰਮ ਦੇ ਕੋਲ ਖੜ੍ਹਾ ਸੀ ਜਦੋਂ 15 ਦੇ ਕਰੀਬ ਵਿਅਕਤੀ ਹੱਥਾਂ ਵਿੱਚ ਪਿਸਤੌਲ ਅਤੇ ਚਾਕੂ ਲੈ ਕੇ ਆਏ ਅਤੇ ਅਚਾਨਕ ਹਮਲਾ ਕਰ ਦਿੱਤਾ। ਗੋਲੀਆਂ ਦੋ ਨੌਜਵਾਨਾਂ ਨੂੰ ਲੱਗੀਆਂ ਹਨ, ਜਦੋਂ ਕਿ ਇੱਕ ਨੌਜਵਾਨ ਦੰਦਾਂ ਨਾਲ ਬੁਰੀ ਤਰ੍ਹਾਂ ਵੱਢਿਆ ਗਿਆ ਹੈ।

ਹਮਲਾਵਰ ਮੌਕੇ ਤੋਂ ਫਰਾਰ, ਪੁਲਿਸ ਛਾਪੇਮਾਰੀ ਕਰ ਰਹੀ ਹੈ
ਡੀਐਸਪੀ ਸਿਟੀ ਜਸਪਾਲ ਸਿੰਘ ਨੇ ਦੱਸਿਆ ਕਿ ਹਮਲੇ ਦੇ ਮੁੱਖ ਮੁਲਜ਼ਮ ਦੀ ਪਛਾਣ ਅਰਸ਼ਦੀਪ ਵਜੋਂ ਹੋਈ ਹੈ। ਪੁਲਿਸ ਵੱਲੋਂ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀਐਸਪੀ ਨੇ ਦੱਸਿਆ ਕਿ ਇੱਕ ਜ਼ਖ਼ਮੀ ਨੌਜਵਾਨ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਹੈ ਜਦਕਿ ਦੋ ਜ਼ਖ਼ਮੀਆਂ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ