ਤਰਨਤਾਰਨ : ਗੁਰਜੰਟ ਸਿੰਘ ਦੀ ਹੱਤਿਆ ਕਰਨ ਵਾਲੇ ਦੋਵੇਂ ਸ਼ੂਟਰ ਗ੍ਰਿਫਤਾਰ, ਸ਼ਿਵ ਸੈਨਾ ਆਗੂ ਸੂਰੀ ਨੂੰ ਮਾਰਨ ਦੀ ਬਣਾ ਰਹੇ ਸੀ ਯੋਜਨਾ

0
851

ਸਟਾਫ ਰਿਪੋਰਟਰ, ਤਰਨਤਾਰਨ : ਪਿੰਡ ਰਸੂਲਪੁਰ ‘ਚ ਬੀਤੇ ਦਿਨੀਂ ਕੱਪੜਾ ਵਪਾਰੀ ਗੁਰਜੰਟ ਸਿੰਘ ਦੀ ਹੱਤਿਆ ਕਰਨ ਵਾਲੇ ਦੋਵਾਂ ਸ਼ੂਟਰਾਂ ਅਜਮੀਤ ਸਿੰਘ ਤੇ ਗੁਰਕੀਰਤ ਸਿੰਘ ਨੂੰ ਹਥਿਆਰਾਂ ਸਮੇਤ ਤਰਨਤਾਰਨ ਦੀ ਪੁਲਿਸ ਨੇ ਦੇਰ ਰਾਤ ਅੰਮ੍ਰਿਤਸਰ ਤੋਂ ਕਾਬੂ ਕਰ ਲਿਆ ਹੈ। ਇਹ ਦੋਵੇਂ ਸ਼ੂਟਰ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਹੱਤਿਆ ਕਰਨ ਦੀ ਯੋਜਨਾ ਬਣਾ ਰਹੇ ਸਨ। ਇਨ੍ਹਾਂ ਦੋਵਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਅੱਤਵਾਦੀ ਲਖਬੀਰ ਸਿੰਘ ਲੰਡਾ ਨੇ ਗੁਰਜੰਟ ਸਿੰਘ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ।

ਕੈਨੇਡਾ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਵਾਸੀ ਪਿੰਡ ਹਰੀਕੇ ਨੇ ਗੁਰਜੰਟ ਸਿੰਘ ਦੇ ਪਿਤਾ ਅਜਾਇਬ ਸਿੰਘ ਤੋਂ 20 ਲੱਖ ਦੀ ਫਿਰੌਤੀ ਮੰਗੀ ਸੀ ਪਰ ਉਨ੍ਹਾਂ ਨਹੀਂ ਦਿੱਤੀ ਜਿਸ ਤੋਂ ਬਾਅਦ 11 ਅਕਤੂਬਰ ਨੂੰ ਲੰਡਾ ਨੇ ਪਿੰਡ ਨੌਸ਼ਹਿਰਾ ਪੰਨੂਆ ਨਿਵਾਸੀ ਅਜਮੀਤ ਸਿੰਘ ਉਰਫ਼ ਮੀਤਾ ਤੇ ਪਿੰਡ ਸ਼ੇਰੋ ਨਿਵਾਸੀ ਗੁਰਕੀਰਤ ਸਿੰਘ ਉਰਫ਼ ਘੁੱਗੀ ਜ਼ਰੀਏ ਗੁਰਜੰਟ ਸਿੰਘ ਦੀ ਹੱਤਿਆ ਕਰਵਾਈ ਸੀ।

ਸ਼ਨਿਚਰਵਾਰ ਰਾਤ ਤਰਨਤਾਰਨ ਪੁਲਿਸ ਨੇ ਅੰਮ੍ਰਿਤਸਰ ਪੁਲਿਸ ਨਾਲ ਚਲਾਏ ਸਾਂਝੇ ਆਪ੍ਰੇਸ਼ਨ ਦੌਰਾਨ ਦੋਵਾਂ ਸ਼ੂਟਰਾਂ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰ ਲਿਾ। ਦੱਸਿਆ ਜਾਂਦਾ ਹੈ ਕਿ ਲੰਡਾ ਨੇ ਇਨ੍ਹਾਂ ਦੋਵਾਂ ਸ਼ੂਟਰਾਂ ਨੂੰ ਦੀਵਾਲੀ ‘ਤੇ ਅੰਮ੍ਰਿਤਸਰ ‘ਚ ਰਹਿੰਦੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਹੱਤਿਆ ਦਾ ਕੰਮ ਦਿੱਤਾ ਸੀ।