ਤਰਨਤਾਰਨ। ਤਰਨਤਾਰਨ ਸਥਿਤ ਖੇਮਕਰਨ ਦੇ ਪਿੰਡ ਕਲਸੀਆਂ ਖੁਰਦ ਦੇ ਨੇੜੇ ਯੂਬੀਡੀਸੀ ਡਿਫੈਂਸ ਡ੍ਰੇਨ ਦੀ ਸਫਾਈ ਦੌਰਾਨ 5 ਮਜ਼ਦੂਰ ਮਿੱਟੀ ਵਿਚ ਦੱਬ ਗਏ। ਸਖਤ ਮੁਸ਼ੱਕਤ ਦੇ ਬਾਅਦ 4 ਮਜ਼ਦੂਰਾਂ ਨੂੰ ਕੱਢ ਲਿਆ ਗਿਆ ਜਦੋਂ ਕਿ ਇਕ ਮਜ਼ਦੂਰ ਦੀ ਮੌਤ ਹੋ ਗਈ। ਸੁਰੱਖਿਅਤ ਕੱਢੇ ਗਏ ਮਜ਼ਦੂਰਾਂ ਨੂੰ ਭਿਖੀਵਿੰਡ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡ੍ਰੇਨ ਵਿਭਾਗ ਵੱਲੋਂ ਸਰਹੱਦੀ ਕਸਬਾ ਖਾਲੜਾ ਨੇੜੇ ਪਿੰਡ ਕਲਸੀਆਂ ਖੁਰਦ ਸਥਿਤ ਯੂਬੀਡੀਐੱਸ ਡਿਫੈਂਸ ਡ੍ਰੇਨ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ। ਡ੍ਰੇਨ ਵਿਭਾਗ ਦੇ ਅਧਿਕਾਰੀ ਚਾਨਣ ਸਿੰਘ ਭੱਟੀ ਨੇ ਦੱਸਿਆ ਕਿ ਸਵੇਰੇ ਚੱਲ ਰਹੀ ਸਫਾਈ ਦੇ ਕੰਮ ਦੌਰਾਨ ਲਗਭਗ 22 ਮਜ਼ਦੂਰ ਕੰਮ ਕਰ ਰਹੇ ਸਨ ਤੇ ਸਵੇਰੇ ਲਗਭਗ 11 ਵਜੇ ਮਿੱਟੀ ਦੀ ਢਿੱਗ ਅਚਾਨਕ ਡਿੱਗ ਗਈ, ਜਿਸ ਵਿਚ 5 ਮਜ਼ਦੂਰ ਦੱਬੇ ਗਏ।
ਚਾਰ ਮਜ਼ਦੂਰਾਂ ਨੂੰ ਮਹਿਕਮੇ ਦੇ ਮੁਲਾਜ਼ਮਾਂ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ, ਜਦਕਿ ਪਿੰਡ ਡੱਲਾ ਦੇ ਵਸਨੀਕ ਚੰਨਣ ਸਿੰਘ ਨਾਮਕ ਮਜ਼ਦੂਰ ਨੂੰ ਜ਼ਖ਼ਮੀ ਹਾਲਤ ਵਿੱਚ ਬਾਹਰ ਕੱਢਦਿਆਂ ਹੀ ਕਸਬਾ ਖਲਾਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਬਚਾਏ ਗਏ ਮਜ਼ਦੂਰਾਂ ਵਿੱਚ ਹਰਚੰਦ ਸਿੰਘ ਵਾਸੀ ਪਿੰਡ ਡੱਲ, ਸ਼ੇਰ ਸਿੰਘ, ਸੁਖਵਿੰਦਰ ਸਿੰਘ, ਰਣਜੀਤ ਸਿੰਘ (ਤਿੰਨੋਂ ਵਾਸੀ) ਵਾਸੀ ਪਿੰਡ ਵਾਂ ਤਾਰਾ ਸਿੰਘ ਦੇ ਰਹਿਣ ਵਾਲੇ ਹਨ।