ਤਰਨਤਾਰਨ : ਪ੍ਰਾਈਵੇਟ ਬੈਂਕ ‘ਚੋਂ ਦਿਨ-ਦਿਹਾੜੇ 3 ਬਾਇਕ ਸਵਾਰਾਂ ਨੇ 30 ਲੱਖ ਲੁੱਟੇ

0
1798

ਤਰਨਤਾਰਨ (ਬਲਜੀਤ ਸਿੰਘ) | ਚੋਣਾਂ ਤੋਂ ਇੱਕ ਦਿਨ ਪਹਿਲਾਂ ਲੁਟੇਰਿਆਂ ਨੇ ਤਰਨਤਾਰਨ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਮੋਟਰਸਾਇਕਲ ‘ਤੇ ਆਏ 3 ਲੁਟੇਰਿਆਂ ਨੇ ਨੌਸ਼ਹਿਰਾ ਪਨੂੰਆਂ ਦੇ ਐੱਚਡੀਐੱਫਸੀ ਬੈਂਕ ‘ਚੋਂ 30 ਲੱਖ ਰੁਪਏ ਪਿਸਤੌਲ ਵਿਖਾ ਕੇ ਲੁੱਟ ਲਏ।

ਤਰਨਤਾਰਨ ਦੇ ਐੱਸਐੱਸਪੀ ਗੁਰਲੀਨ ਸਿੰਘ ਨੇ ਦੱਸਿਆ ਕਿ ਲੁਟੇਰੇ ਇਕ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ‘ਤੇ ਆਏ ਸਨ। ਉਨ੍ਹਾਂ ਕੋਲ ਇਕ ਪਿਸਤੌਲ ਸੀ। ਇਹ ਵਿਖਾ ਕਿ ਉਨ੍ਹਾਂ ਬੈਂਕ ਵਿੱਚੋਂ 25 ਤੋਂ 30 ਲੱਖ ਦੀ ਲੁੱਟ ਕੀਤੀ। ਲੁਟੇਰੇ ਜਾਂਦੇ ਹੋਏ ਬੈਂਕ ਦੇ ਅਧਿਕਾਰੀਆਂ ਦੇ ਮੋਬਾਇਲ ਫੋਨ ਅਤੇ ਬੈਂਕ ਵਿੱਚ ਲੱਗਾ ਡੀਵੀਆਰ ਵੀ ਆਪਣੇ ਨਾਲ ਲੈ ਗਏ।