ਤਰਨਤਾਰਨ : 2 ਸਕੇ ਭਰਾਵਾਂ ਦੀ ਸੱਪ ਦੇ ਡੰਗਣ ਨਾਲ ਦਰਦਨਾਕ ਮੌਤ, ਸੁੱਤੇ ਪਏ ਡੰਗਿਆ

0
796

ਤਰਨਤਾਰਨ, 18 ਸਤੰਬਰ | ਇਥੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਤਰਨਤਾਰਨ ਨਾਲ ਲੱਗਦੇ ਪਿੰਡ ਮੁੰਡਾ ਵਿਖੇ 2 ਮਾਸੂਮ ਬੱਚਿਆਂ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਦਿੱਤ ਸਿੰਘ 8, ਭਰਾ ਪ੍ਰਿੰਸਪਾਲ ਸਿੰਘ 10 ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ 2 ਮਾਸੂਮ ਬੱਚੇ ਆਪਣੇ ਘਰ ਵਿਚ ਸੁੱਤੇ ਹੋਏ ਸਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਦਰਦ ਹੋਣ ਲੱਗਾ, ਉਨ੍ਹਾਂ ਨੇ ਇਸ ਦੀ ਸੂਚਨਾ ਆਪਣੇ ਪਰਿਵਾਰ ਨੂੰ ਦਿੱਤੀ।

ਪਰਿਵਾਰ ਵਲੋਂ ਜਦੋਂ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਦੋਵਾਂ ਦੀ ਮੌਤ ਹੋ ਗਈ।