Video: ਤਰਨਤਾਰਨ ਧਮਾਕੇ ‘ਚ ਐਸਐਸਪੀ ਦਾ ਬਿਆਨ – 15 ਦੀ ਮੌਤ ਦਾ ਖਦਸ਼ਾ, ਡੀਸੀ ਨੇ ਕਿਹਾ ਸਿਰਫ ਦੋ ਮੌਤਾਂ

    0
    743
    ਧਮਾਕੇ ਵਾਲੀ ਥਾਂ ਤੇ ਮੋਜੂਦ ਲੋਕ ਤੇ ਐਸਐਸਪੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ।

    ਤਰਨਤਾਰਨ. ਨਜ਼ਦੀਕੀ ਪਿੰਡ ਡਾਲੇਕੇ ਵਿੱਖੇ ਨਗਰ ਕੀਰਤਨ ਵਿੱਚ ਹੋਏ ਧਮਾਕੇ ਵਿੱਚ ਪਹਿਲਾਂ ਐਸਐਸਪੀ ਧਰੁਵ ਦਾਹਿਆ ਨੇ ਕਿਹਾ ਕਿ ਇਸ ਘਟਨਾ ਵਿੱਚ 15 ਦੀ ਮੌਤ ਹੋਈ ਹੈ ਅਜਿਹਾ ਪਤਾ ਲੱਗਿਆ ਹੈ। ਬਾਅਦ ਵਿੱਚ ਡੀਸੀ ਤਰਨਤਾਰਨ ਨੇ ਬਿਆਨ ਜਾਰੀ ਕਰਕੇ ਇਸ ਧਮਾਕੇ ਵਿੱਚ ਦੋ ਵਿਅਕਤਿਆਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਘਟਨਾ ਵਿੱਚ 9 ਜਖਮੀ ਹਨ। ਜਿੰਨਾ ਦਾ ਇਲਾਜ ਗੁਰੂ ਨਾਨਕ ਹਸਪਤਾਲ ਤੇ ਸਿਵਿਲ ਹਸਪਤਾਲ ਤਰਨਤਾਰਨ ਵਿੱਚ ਭਰਤੀ ਕਰਾਇਆ ਗਿਆ ਹੈ।

    ਘਟਨਾ ਦਾ ਕਾਰਨ ਨਗਰ ਕੀਰਤਨ ਨਾਲ ਜਾ ਰਹੀ ਟ੍ਰਾਲੀ ਵਿੱਚ ਪਏੇ ਪਟਾਕਿਆਂ ਤੇ ਪੋਟਾਸ਼ ਵਿੱਚ ਇੱਕ ਆਤਿਸ਼ਬਾਜੀ ਦੋਰਾਨ ਅੱਗ ਲੱਗਣਾ ਦੱਸਿਆ ਜਾ ਰਿਹਾ ਹੈ। ਨੌਜਵਾਨਾਂ ਵਲੋਂ ਨਗਰ ਕੀਰਤਨ ਵਿੱਚ ਚਲਾਈ ਗਈ ਇਕ ਆਤਿਸ਼ਬਾਜੀ ਪਟਾਕਿਆਂ ਵਾਲੀ ਟ੍ਰਾਲੀ ਵੱਲ ਚਲੀ ਗਈ ਤੇ ਟ੍ਰਾਲੀ ਵਿੱਚ ਪਏ ਪਟਾਕਿਆਂ ਤੇ ਪੋਟਾਸ਼ ਨੂੰ ਅੱਗ ਲੱਗ ਗਈ ਤੇ ਧਮਾਕਾ ਹੋ ਗਿਆ। ਜਿਸਦੀ ਚਪੇਟ ਵਿੱਚ ਨਗਰ ਕੀਰਤਨ ਨਾਲ ਜਾ ਰਹੀ ਸੰਗਤ ਆ ਗਈ। ਪੁਲਸ ਮੁਤਾਬਿਕ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ। ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।