ਤਾਂਤਰਿਕ ਬਣੇ ਡਾਕਟਰ, ਐਮਰਜੈਂਸੀ ਵਾਰਡ ‘ਚ ਮਰੀਜ਼ਾਂ ਦਾ ਕਰ ਰਹੇ ਨੇ ਇਲਾਜ

0
393

ਯੂਪੀ| ਮਹੋਬਾ ਦਾ ਜ਼ਿਲ੍ਹਾ ਹਸਪਤਾਲ ਚ ਇਕ ਹੈਰਾਨੀ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਹਸਪਤਾਲ ਦੀ ਐਮਰਜੈਂਸੀ ਵਿਚ ਮਰੀਜ਼ਾਂ ਦਾ ਇਲਾਜ ਡਾਕਟਰਾਂ ਦੀ ਬਜਾਏ ਤਾਂਤਰਿਕਾਂ ਵੱਲੋਂ ਕੀਤਾ ਜਾ ਰਿਹਾ ਹੈ।

ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਤਾਂਤਰਿਕਾਂ ਵੱਲੋਂ ਇੱਕ ਔਰਤ ਅਤੇ ਬਜ਼ੁਰਗ ਵਿਅਕਤੀ ਦੀ ਝਾੜ-ਫੂਖ ਕੀਤੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ, ਕੁਲਪਹਾੜ ਦੇ ਦਰਿਆਰ ਸਿੰਘ ਖੁੱਡਾ ਵਾਸੀ ਗੁਲਾਬ ਸਿੰਘ ਦੀ 22 ਸਾਲਾ ਧੀ ਸੰਧਿਆ ਯਾਦਵ ਨੂੰ ਖੇਤਾਂ ‘ਚ ਕੰਮ ਕਰਦੇ ਸਮੇਂ ਬਿੱਛੂ ਨੇ ਡੰਗ ਲਿਆ। ਰਿਸ਼ਤੇਦਾਰਾਂ ਵੱਲੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ, ਜਿੱਥੇ ਪੁੱਜੇ ਇਕ ਤਾਂਤਰਿਕ ਨੇ ਲੜਕੀ ਦਾ ਇਲਾਜ ਸ਼ੁਰੂ ਕਰ ਦਿੱਤਾ।

ਇਸ ਨੂੰ ਦੇਖ ਕੇ ਹਸਪਤਾਲ ‘ਚ ਇਲਾਜ ਅਧੀਨ ਮਰੀਜ਼ ਹੈਰਾਨ ਰਹੇ ਗਏ। ਦੂਜੇ ਪਾਸੇ ਸ੍ਰੀਨਗਰ ਥਾਣਾ ਖੇਤਰ ਦੇ ਪਿੰਡ ਦੇ ਰਾਮਦਾਸ ਨੂੰ ਵੀ ਬਿੱਛੂ ਨੇ ਡੰਗ ਲਿਆ, ਜਿਸ ਦਾ ਇੱਕ ਬਜ਼ੁਰਗ ਤਾਂਤਰਿਕ ਐਮਰਜੈਂਸੀ ਵਾਰਡ ਦੇ ਫਰਸ਼ ‘ਤੇ ਬੈਠ ਕੇ ਇਲਾਜ ਕਰ ਰਿਹਾ ਹੈ। ਇਹ ਦੋਵੇਂ ਤਸਵੀਰਾਂ ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ ਵਾਰਡ ਦੀਆਂ ਹਨ ਪਰ ਹਸਪਤਾਲ ਪ੍ਰਸ਼ਾਸਨ ਇਸ ਮਾਮਲੇ ਨੂੰ ਲੈ ਕੇ ਚੁੱਪ ਧਾਰੀ ਬੈਠਾ ਹੈ। ਮੈਡੀਕਲ ਅਫਸਰ ਕੈਮਰੇ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ।