ਪਤੀ-ਪਤਨੀ ਦੇ ਝਗੜੇ ਦਾ ਫਾਇਦਾ ਚੁੱਕਦਿਆਂ ਪਤਨੀ ਨੂੰ ਲੈ ਗਿਆ ਦੋਸਤ, ਵਿਆਹ ਦੇ ਝਾਂਸੇ ‘ਚ ਕਈ ਦਿਨ ਬਣਾਉਂਦਾ ਰਿਹਾ ਸਰੀਰਕ ਸੰਬੰਧ

0
1918

ਤਰਨਤਾਰਨ | ਪਤੀ-ਪਤਨੀ ‘ਚ ਚੱਲਦੇ ਝਗੜੇ ਦਾ ਫਾਇਦਾ ਚੁੱਕਦਿਆਂ ਇਕ ਵਿਅਕਤੀ ਆਪਣੇ ਹੀ ਜਾਣਕਾਰ ਦੀ ਪਤਨੀ ਨੂੰ ਕਥਿਤ ਤੌਰ ‘ਤੇ ਵਰਗਲਾ ਕੇ ਆਪਣੇ ਨਾਲ ਲੈ ਗਿਆ, ਜਿਸ ਨੂੰ ਵਿਆਹ ਦਾ ਝਾਂਸਾ ਦੇ ਕੇ ਵੱਖ-ਵੱਖ ਥਾਵਾਂ ‘ਤੇ ਲਿਜਾ ਕੇ ਸਰੀਰਕ ਸੰਬੰਧ ਬਣਾਉਂਦਾ ਰਿਹਾ।

ਔਰਤ ਨੇ ਜਦੋਂ ਉਸ ਨੂੰ ਵਿਆਹ ਕਰਵਾਉਣ ਲਈ ਕਿਹਾ ਤਾਂ ਕਿਸੇ ਧਾਰਮਿਕ ਅਸਥਾਨ ‘ਤੇ ਛੱਡ ਕੇ ਚਲਾ ਗਿਆ। ਥਾਣਾ ਵੈਰੋਂਵਾਲ ਦੀ ਪੁਲਿਸ ਨੇ ਆਰੋਪੀ ਖਿਲਾਫ਼ ਬਲਾਤਕਾਰ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

25 ਸਾਲਾ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਆਰੋਪ ਲਾਇਆ ਕਿ ਉਸ ਦਾ ਵਿਆਹ ਕੁਝ ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਪਤੀ-ਪਤਨੀ ਦਾ ਅਕਸਰ ਝਗੜਾ ਰਹਿੰਦਾ ਸੀ। ਉਸ ਦਾ ਇਸ ਵਿਆਹ ਤੋਂ ਕੋਈ ਬੱਚਾ ਵੀ ਨਹੀਂ ਹੈ।

ਕਰੀਬ 4 ਸਾਲ ਪਹਿਲਾਂ ਉਸ ਦੀ ਮੁਲਾਕਾਤ ਸੁਖਜਿੰਦਰ ਸਿੰਘ ਨਾਂ ਦੇ ਵਿਅਕਤੀ ਨਾਲ ਹੋਈ, ਜੋ ਉਸ ਦੇ ਪਤੀ ਨਾਲ ਕੰਪਨੀ ਵਿਚ ਕੰਮ ਕਰਦਾ ਸੀ, ਜੋ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਲੈ ਗਿਆ ਤੇ ਕਰੀਬ 2 ਮਹੀਨੇ ਪਹਿਲਾਂ ਉਸ ਨੂੰ ਅੰਮ੍ਰਿਤਸਰ ਦੇ ਹੋਟਲ ਵਿੱਚ 2 ਦਿਨ ਰੱਖਿਆ। ਫਿਰ ਉਸ ਨੂੰ 4 ਦਿਨ ਪੰਜਾਬੋਂ ਬਾਹਰ ਰੱਖਿਆ ਤੇ ਵਾਪਸ ਆ ਕੇ ਜੰਡਿਆਲਾ ਨੇੜੇ ਇਕ ਪਿੰਡ ‘ਚ 10 ਦਿਨ ਰਹੇ।

ਸੁਖਜਿੰਦਰ ਸਿੰਘ ਇਸ ਦੌਰਾਨ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ। ਉਸ ਨੇ ਵਿਆਹ ਕਰਾਉਣ ਲਈ ਕਈ ਵਾਰ ਕਿਹਾ ਪਰ ਉਹ ਹਰ ਵਾਰ ਟਾਲ ਦਿੰਦਾ। 13 ਅਗਸਤ ਨੂੰ ਉਸ ਨੂੰ ਬਿਨਾਂ ਦੱਸੇ ਇਕੱਲੀ ਨੂੰ ਛੱਡ ਕੇ ਚਲਾ ਗਿਆ, ਜਿਥੋਂ ਉਹ ਆਪਣੇ ਪੇਕੇ ਪਿੰਡ ਆ ਗਈ ਤੇ ਘਰ ਸਾਰੀ ਜਾਣਕਾਰੀ ਦਿੱਤੀ।

ਪੰਚਾਇਤਾਂ ਵਿੱਚ ਬੈਠ ਕੇ ਰਾਜ਼ੀਨਾਮੇ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਆਰੋਪੀ ਵਿਆਹ ਲਈ ਨਹੀਂ ਮੰਨਿਆ। ਮਾਮਲੇ ਦੀ ਜਾਂਚ ਕਰ ਰਹੀ ਸਬ-ਇੰਸਪੈਕਟਰ ਸੁਮਨਪ੍ਰੀਤ ਕੌਰ ਨੇ ਦੱਸਿਆ ਕਿ ਆਰੋਪੀ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)