ਮੁੰਬਈ | ਟੀਵੀ ਦੇਖਣ ਵਾਲਿਆਂ ਦੀ ਜੇਬ ‘ਤੇ ਜਲਦ ਹੀ ਬੋਝ ਵਧਣ ਵਾਲਾ ਹੈ। 1 ਦਸੰਬਰ ਤੋਂ ਜ਼ੀ ਸਟਾਰ, ਸੋਨੀ, ਵਾਇਕਾਮ 18 ਵਰਗੇ ਪ੍ਰਮੁੱਖ ਬ੍ਰਾਡਕਾਸਟਿੰਗ ਨੈੱਟਵਰਕਸ ਕੁਝ ਚੈਨਲਾਂ ਦਾ ਕਿਰਾਇਆ ਵਧਾ ਰਹੇ ਹਨ। ਇਸ ਨਾਲ ਗਾਹਕਾਂ ਨੂੰ 50 ਫੀਸਦੀ ਤੱਕ ਜ਼ਿਆਦਾ ਪੈਸੇ ਚੁਕਾਉਣੇ ਪੈਣਗੇ।
ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRIA) ਦਾ ਨਵਾਂ ਟੈਰਿਫ ਆਰਡਰ (NTO) ਲਾਗੂ ਹੋਣ ਨਾਲ ਕੀਮਤ ਵਧ ਰਹੀ ਹੈ। ਟ੍ਰਾਈ ਨੇ 2017 ‘ਚ ਟੀਵੀ ਚੈਨਲਾਂ ਦੀਆਂ ਕੀਮਤਾਂ ਨੂੰ ਲੈ ਕੇ ਐੱਨਟੀਓ ਜਾਰੀ ਕੀਤਾ ਸੀ।
1 ਜਨਵਰੀ 2020 ਨੂੰ ਐੱਨਟੀਓ 2.0 ਜਾਰੀ ਹੋਇਆ। ਹੁਣ ਸਾਰੇ ਨੈੱਟਵਰਕ ਐੱਨਟੀਓ 2.0 ਦੇ ਅਨੁਸਾਰ ਚੈਨਲਾਂ ਦੇ ਰੇਟ ਵਧਾ ਰਹੇ ਹਨ।
ਟ੍ਰਾਈ ਦਾ ਮੰਨਣਾ ਹੈ ਕਿ ਐੱਨਟੀਓ 2.0 ਦਰਸ਼ਕਾਂ ਨੂੰ ਉਨ੍ਹਾਂ ਚੈਨਲਾਂ ਦੀ ਚੋਣ ਅਤੇ ਭੁਗਤਾਨ ਦਾ ਵਿਕਲਪ ਦੇਵੇਗਾ, ਜਿਨ੍ਹਾਂ ਨੂੰ ਉਹ ਦੇਖਣਾ ਚਾਹੁਣਗੇ।
ਪਹਿਲਾਂ ਚੈਨਲ ਦੀ ਮੰਥਲੀ ਵੈਲਿਊ 15-25 ਰੁਪਏ ਦੇ ਵਿਚਾਲੇ ਹੁੰਦੀ ਸੀ, ਨਵੇਂ ਟੈਰਿਫ ਆਰਡਰ ‘ਚ ਘੱਟੋ-ਘੱਟ ਮੁੱਲ 12 ਰੁਪਏ ਤੈਅ ਹੈ।