ਨਵੀਂ ਦਿੱਲੀ . ਪਿਛਲੇ ਛੇ ਮਹੀਨਿਆ ‘ਚ ਖਾਨਾ ਮੰਗਵਾਨਾ ਕਾਫੀ ਮਹਿੰਗਾ ਹੋ ਗਿਆ ਹੈ। ਇਸ ਦਾ ਕਾਰਨ ਹੈ ਕਿ ਜਿੱਥੇ ਕੰਪਨਿਆਂ ਨੇ ਛੂਟ ਦੇਣਾ ਬੰਦ ਕਰ ਦਿੱਤਾ ਹੈ, ਨਾਲ ਹੀ ਡਿਲੀਵਰੀ ਚਾਰਜ਼ ਵਿਚ ਵੀ ਵਾਧਾ ਕਰ ਦਿੱਤਾ ਹੈ। ਲੋਕ ਹੁਣ ਰੇਸਤਰਾਂ ‘ਚ ਫੋਨ ਕਰਕੇ ਖਾਣਾ ਮੰਗਵਾਉਣ ਲਗ ਪਏ ਹਨ। ਫੂਡ ਡਿਲੀਵਰੀ ਐਪ ਜ਼ੋਮੈਟੋ ਤੇ ਸਵੀਗੀ ਇੰਝ ਕਰਨ ਨਾਲ ਰੇਸਤਰਾਂ ਦੀ ਬਿਕ੍ਰੀ ਦੇ ਵੀ ਅਸਰ ਦੇਖਣ ਨੂੰ ਮਿਲੀਆ ਹੈ। ਕੰਪਨਿਆ ਨੇ ਆਡਰ ਕੈਂਸਲ ਕਰਨ ਤੇ ਵੀ ਪੈਸੇ ਵਸੂਲਨਾ ਸ਼ੁਰੂ ਕਰ ਦਿੱਤਾ ਹੈ। ਹੁਣ ਗਾਹ੍ਰਕਾਂ ਨੂੰ ਸਿਰਫ ਕੁਝ ਹੀ ਰੇਸਤਰਾਂ ‘ਚ ਛੁੱਟ ਮਿਲ ਰਹੀ ਹੈ।
ਇਸ ਤੋਂ ਇਲਾਵਾ ਇਹਨਾਂ ਕੰਪਨਿਆਂ ਨੇ ਆਪਣੇ ਰੋਇਲਟੀ ਪ੍ਰੋਗਰਾਮ ਵਿਚ ਵੀ ਵਾਧਾ ਕੀਤਾ ਹੈ। ਇਕ ਰਿਪੋਟ ਮੁਤਾਬਕ ਅਕਤੂਬਰ ਤੋਂ ਜ਼ੋਮੈਟੋ ਅਤੇ ਦਸੰਬਰ ਤੋਂ ਸਵੀਗੀ ਨਾਲ ਜੂੜੇ ਰੇਸਤਰਾਂ ਦੀ ਬਿਕ੍ਰੀ ਪੰਜ ਤੋਂ ਛੇ ਪ੍ਰਤੀਸ਼ਤ ਘੱਟੀ ਹੈ। ਜ਼ੋਮੈਟੋ ਨੇ ਹਾਲ ਹੀ ਆਨ ਟਾਇਮ ਜਾ ਫ੍ਰੀ ਡਿਲੀਵਰੀ ਦੀ ਸੂਵਿਧਾ ਸ਼ੁਰੂ ਕੀਤੀ ਹੈ। ਇਸ ਸੁਵਿਧਾ ਵਾਸਤੇ 10 ਰੁਪਏ ਵੱਧ ਦੇਣੇ ਪੈਣਗੇ। ਜੇ ਟਾਇਮ ਤੇ ਡਿਲੀਵਰੀ ਨਹੀਂ ਮਿਲਦੀ ਹੈ ਤਾਂ ਖਾਣਾ ਮੁਫਤ ਮਿਲੇਗਾ। ਨਾਲ ਹੀ ਰੇਸਤਰਾਂ ਜਾ ਕੇ ਖਾਣ ਤੇ ਫੂਡ ਡਿਲੀਵਰੀ ਦੀਆਂ ਕੀਮਤਾਂ ‘ਚ ਫਰਕ ਦੇਖਿਆ ਗਿਆ ਹੈ। ਰੇਸਤਰਾਂ ਐਪ ਤੇ ਖਾਣਾ ਮੰਗਵਾਉਣ ਦੇ ਜ਼ਿਆਦਾ ਰੇਟ ਵਸੂਲਤੇ ਹਨ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।