15 ਸਾਲ ਬਾਅਦ ਪਿਤਾ ਬਣੇ ਵਿਧਾਇਕ ਸੁਸ਼ੀਲ ਰਿੰਕੂ, ਬੇਟੇ ਦਾ ਹੋਇਆ ਜਨਮ

0
842

ਜਲੰਧਰ | ਵੈਸਟ ਹਲਕੇ ਦੇ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ 15 ਸਾਲ ਬਾਅਦ ਪਿਤਾ ਬਣੇ ਹਨ। ਉਨ੍ਹਾਂ ਦੀ ਪਤਨੀ ਕੌਂਸਲਰ ਡਾ. ਸੁਨੀਤਾ ਰਿੰਕੂ ਨੇ ਬੱਸ ਸਟੈਂਡ-ਮਸੰਦ ਚੌਕ ਸਥਿਤ ਭਾਰਗਵ ਹਸਪਤਾਲ ਵਿੱਚ ਸ਼ਾਮ 5.30 ਵਜੇ ਬੇਟੇ ਨੂੰ ਜਨਮ ਦਿੱਤਾ। ਜੱਚਾ-ਬੱਚਾ ਦੋਵੇਂ ਹੀ ਠੀਕ ਹਨ।

ਰਿੰਕੂ ਦੇ ਘਰ ਵਿਆਹ ਦੇ 15 ਸਾਲ ਬਾਅਦ ਬੱਚੇ ਨੇ ਜਨਮ ਲਿਆ। ਡਾ. ਸੁਨੀਤਾ ਰਿੰਕੂ ਹਸਪਤਾਲ ਵਿੱਚ ਰੁਟੀਨ ਚੈੱਕਅਪ ਲਈ ਗਈ ਸੀ ਪਰ ਤਬੀਅਤ ਠੀਕ ਨਾ ਹੋਣ ਕਰਕੇ ਡਾਕਟਰਾਂ ਨੇ ਉਸਨੂੰ ਹਸਪਤਾਲ ਦਾਖਲ ਕਰ ਲਿਆ। ਉਸ ਸਮੇਂ ਰਿੰਕੂ ਪਬਲਿਕ ਪ੍ਰੋਗਰਾਮ ਵਿੱਚ ਰੁੱਝੇ ਹੋਏ ਸਨ।

ਪਤਨੀ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਵਿਧਾਇਕ ਵੀ ਹਸਪਤਾਲ ਪਹੁੰਚੇ। ਬੱਚੇ ਦੇ ਜਨਮ ਨਾਲ ਪੂਰੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਛਾ ਗਿਆ। ਹਸਪਤਾਲ ਵਿੱਚ ਰਿਸ਼ਤੇਦਾਰ, ਮਿੱਤਰ ਅਤੇ ਪਾਰਟੀ ਦੇ ਕਾਰਜਕਾਰੀ ਮੈਂਬਰ ਵਧਾਈ ਦੇਣ ਲਈ ਪਹੁੰਚੇ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।