ਸੁਪਰੀਮ ਕੋਰਟ ਦਾ ਵੱਡਾ ਫੈਸਲਾ ! ਤਲਾਕ ਵੇਲੇ ਵੀ ਪਤਨੀ ਪਹਿਲਾਂ ਵਾਂਗ ਸਹੁਰੇ ਘਰ ‘ਚ ਹਰ ਸਹੂਲਤ ਦੀ ਹੱਕਦਾਰ

0
311

ਨਵੀਂ ਦਿੱਲੀ, 21 ਨਵੰਬਰ | ਸੁਪਰੀਮ ਕੋਰਟ ਨੇ ਕਿਹਾ ਕਿ ਤਲਾਕ ਦਾ ਕੇਸ ਪੈਂਡਿੰਗ ਹੋਣ ਦੇ ਬਾਵਜੂਦ ਪਤਨੀ ਪਹਿਲਾਂ ਵਾਂਗ ਸਹੁਰੇ ਘਰ ਵਿਚ ਹਰ ਸਹੂਲਤ ਦੀ ਹੱਕਦਾਰ ਹੈ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਪੀ ਬੀ ਵਰਲੇ ਦੇ ਬੈਂਚ ਨੇ ਕੇਰਲ ਨਿਵਾਸੀ ਡਾਕਟਰ ਦੀ ਦੂਰ ਰਹਿਣ ਵਾਲੀ ਪਤਨੀ ਦੇ ਅੰਤਰਿਮ ਗੁਜ਼ਾਰਾ ਭੱਤੇ ਵਿਚ ਵੀ ਵਾਧਾ ਕੀਤਾ ਹੈ।

ਹਾਈ ਕੋਰਟ ਨੇ ਇਸ ਨੂੰ ਘਟਾ ਦਿੱਤਾ ਸੀ। ਇਸ ਦੇ ਖਿਲਾਫ ਮਹਿਲਾ ਸੁਪਰੀਮ ਕੋਰਟ ਪਹੁੰਚੀ ਸੀ। ਅਦਾਲਤ ਨੇ ਤਲਾਕ ਦੀ ਪ੍ਰਕਿਰਿਆ ਦੌਰਾਨ ਪਤਨੀ ਦੇ ਜੀਵਨ ਪੱਧਰ ਨੂੰ ਬਣਾਏ ਰੱਖਣ ਦੇ ਅਧਿਕਾਰ ‘ਤੇ ਜ਼ੋਰ ਦਿੱਤਾ। ਅਦਾਲਤ ਨੇ ਕਿਹਾ ਕਿ ਰੱਖ-ਰਖਾਅ ਨਾਲ ਜੁੜੇ ਮਾਮਲਿਆਂ ਵਿਚ ਨਿਰਭਰ ਜੀਵਨ ਸਾਥੀ ਦੀ ਆਮ ਜੀਵਨ ਸ਼ੈਲੀ ਅਤੇ ਕਮਾਈ ਕਰਨ ਵਾਲੇ ਜੀਵਨ ਸਾਥੀ ਦੀ ਵਿੱਤੀ ਸਮਰੱਥਾ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)