ਸੰਨੀ ਦਿਓਲ ਹੁਣ ਨਹੀਂ ਲੜਣਗੇ ਚੋਣਾਂ, ਕਿਹਾ- ਫਿਲਮਾਂ ਰਾਹੀਂ ਕਰਾਂਗਾ ਦੇਸ਼ ਦੀ ਸੇਵਾ

0
5155

ਮੁੰਬਈ/ਗੁਰਦਾਸਪੁਰ | ਗੁਰਦਾਸਪੁਰ ਤੋਂ ਬੀਜੇਪੀ MP ਸੰਨੀ ਦਿਓਲ ਨੇ 2024 ਦੀਆਂ ਚੋਣਾਂ ਤੋਂ ਪੈਰ ਪਿੱਛੇ ਖਿੱਚ ਲਏ ਹਨ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਲਾਕਾਰ ਬਣੇ ਰਹਿਣਾ ਹੀ ਮੇਰੀ ਚੋਣ ਹੈ। ਮੈਨੂੰ ਲੱਗਦਾ ਹੈ ਕਿ ਮੈਂ ਐਕਟਰ ਬਣ ਕੇ ਹੀ ਦੇਸ਼ ਦੀ ਸੇਵਾ ਕਰਾਂ, ਜੋ ਮੈਂ ਕਰਦਾ ਆ ਰਿਹਾ ਹਾਂ। ਹੁਣ ਮੈਂ ਕੋਈ ਚੋਣ ਨਹੀਂ ਲੜਣਾ ਚਾਹੁੰਦਾ ਹਾਂ।

ਅੱਜਕਲ੍ਹ ਸੰਨੀ ਦਿਓ ਆਪਣੀ ਫਿਲਮ ਗਦਰ-2 ਲਈ ਕਾਫ਼ੀ ਚਰਚਾ ‘ਚ ਹਨ ਉਨ੍ਹਾਂ ਨੇ ਚੋਣ ਨਾ ਲੜਣ ਦਾ ਐਲਾਨ ਕਰਕੇ ਆਪਣੇ ਸਮਰੱਥਕਾਂ ਨੂੰ ਹੈਰਾਨ ਕਰ ਦਿੱਤਾ ਹੈ

ਗੁਰਦਾਸਪੁਰ ਤੋਂ ਸਾਂਸਦ ਸੰਨੀ ਦਿਓਲ ਤੇ ਪਿਛਲੇ 4 ਸਾਲ ਤੋਂ ਅਕਸਰ ਇਲਜਾਮ ਲੱਗਦੇ ਹਨ ਕਿ ਉਹ ਗੁਰਦਾਸਪੁਰ ਨਹੀਂ ਆਉਂਦੇ। ਉਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਨੇ ਸਿਰਫ਼ ਨਾਂ ਲਈ ਹੀ ਇਲੈਕਸ਼ਨ ਲੜਿਆ ਸੀ। ਜਿੱਤਣ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਦਾ ਕੁਝ ਨਹੀਂ ਸਵਾਰਿਆ।

ਸੰਨੀ ਦਿਓਲ ਦੇ ਇਸ ਫੈਸਲੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਕਮੈਂਟ ਕਰਕੇ ਦੱਸੋ