ਚੰਡੀਗੜ੍ਹ . ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀਆਂ ਵਧੀਆਂ ਮੁਸ਼ਕਲਾਂ ਵਧ ਗਈਆਂ ਹਨ ਕਿਉਂਕਿ ਮੁਹਾਲੀ ਕੋਰਟ ਨੇ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। 29 ਸਾਲ ਪੁਰਾਣੇ ਕੇਸ ‘ਚ ਮੁਹਾਲੀ ਦੇ ਮਟੌਰ ਥਾਣੇ ‘ਚ 6 ਮਈ ਨੂੰ ਸੁਮੇਧ ਸੈਣੀ ਖਿਲਾਫ FIR ਦਰਜ ਹੋਈ ਸੀ।
ਸੈਣੀ ਖਿਲਾਫ ਪਹਿਲਾਂ ਅਗਵਾ, ਸਬੂਤ ਮਿਟਾਉਣ ਤੇ ਹੋਰ ਧਾਰਾਵਾਂ ਲੱਗੀਆਂ ਸਨ ਪਰ ਬਾਅਦ ‘ਚ ਕਤਲ ਦੀ ਧਾਰਾ ਜੋੜ ਦਿੱਤੀ ਗਈ ਸੀ। ਪਿਛਲੀ ਦਿਨੀਂ ਮੁਹਾਲੀ ਪੁਲਿਸ ਵੱਲੋਂ ਬਣਾਈ ਗਈ SIT ਨੇ ਸੈਣੀ ਦੇ ਚੰਡੀਗੜ੍ਹ ਸਥਿਤ ਘਰ ਤੇ ਹਿਮਾਚਲ ਪ੍ਰਦੇਸ਼ ਦੇ Orchard ‘ਤੇ ਵੀ ਰੇਡ ਕੀਤੀ ਸੀ।
ਹੁਣ ਸੁਮੇਧ ਕੋਲ ਉੱਚ ਅਦਾਲਤ ਵਿੱਚ ਜਾਣ ਦਾ ਵਿਕਲਪ ਹੈ। ਸਰਕਾਰੀ ਵਕੀਲ ਨੇ ਬਲਵੰਤ ਸਿੰਘ ਮੁਲਤਾਨੀ ਦੀ ਕਥਿਤ ਹੱਤਿਆ ਦੀ ਜਾਂਚ ਲਈ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ।