ਅੰਮ੍ਰਿਤਸਰ ਦੇ ਪਿੰਡ ਖਲਚੀਆਂ ਦੇ ਨੌਜਵਾਨਾਂ ਨੇ ਬਣਾਈ ਸਭਾ, ਸੁਖਚੈਨ ਸਿੰਘ ਬਣੇ ਪ੍ਰਧਾਨ

0
908

ਅੰਮ੍ਰਿਤਸਰ . ਪਿੰਡ ਖਲਚੀਆਂ ਵਿਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਕਸਬਾ ਖਲਚੀਆਂ ਤਹਿ ਬਾਬਾ ਬਕਾਲਾ ਸਾਹਿਬ ਜਿਲ੍ਹਾ ਅੰਮ੍ਰਿਤਸਰ ਵਿਖੇ ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਤੇ ਸਭਾ ਦਾ ਸਥਾਪਨਾ ਕੀਤੀ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਕਾਈ ਦੀ ਚੋਣ ਕੀਤੀ ਗਈ। ਇਸ ਮੌਕੇ ਸਭਾ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾਈ ਆਗੂ ਤਸਵੀਰ ਸਿੰਘ ਨਾਹਰ ਖਲਚੀਆਂ ਨੇ ਸੰਬੋਧਨ ਕਰਦਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕੇ ਸ਼ਹੀਦ ਸਰਾਭਾ ਦੀ ਜਮਹੂਰੀ ਲੋਕ ਪੱਖੀ ਲਹਿਰ ਵਿੱਚ ਕੀ ਅਹਿਮੀਅਤ ਤੇ ਜੋਗਦਾਨ ਹੈ।

ਸਭਾ ਦੇ ਮੈਂਬਰਾਂ ਦੀ ਚੋਣ ਵਿਚ ਸੁਖਚੈਨ ਸਿੰਘ ਪ੍ਰਧਾਨ, ਕਰਨਜੀਤ ਸਿੰਘ ਮੀਤ ਪ੍ਰਧਾਨ, ਜਸਪਿੰਦਰ ਸਿੰਘ ਐਸਪੀ ਜਨਰਲ ਸਕੱਤਰ, ਲਵਜੀਤ ਸਿੰਘ ਸਹਾਇਕ ਸਕੱਤਰ, ਬਿਕਰਮਜੀਤ ਸਿੰਘ ਖਜ਼ਾਨਚੀ, ਸਤਵੰਤ ਸਿੰਘ ਪ੍ਰਿੰਸ, ਹਰਦੀਪ ਸਿੰਘ,ਰਾਹੁਲ, ਤਰਲੋਚਨ ਸਿੰਘ ਸੁੱਖਾ, ਅੰਮ੍ਰਿਤਪਾਲ ਸਿੰਘ ਨਿਸ਼ਾਨ ਸਿੰਘ, ਜਗਦੀਪ ਸਿੰਘ,  ਜਸਪਾਲ ਸਿੰਘ ਸਭਾ ਦੇ ਮੈਂਬਰ ਬਣਾਏ ਗਏ।