ਨੌਜਵਾਨ ਨੇ ਵਿਆਹ ਲਈ ਪਾਈ ਅਜੀਬੋ-ਗਰੀਬ ਆਨਲਾਈਨ ਐਡ, ਕੀਤੀ ਮਨਚਾਹੇ ਲੱਕ ਤੇ ਛਾਤੀ ਦੇ ਆਕਾਰ ਦੀ ਮੰਗ

0
1269

ਨਵੀਂ ਦਿੱਲੀ | ਆਮ ਤੌਰ ‘ਤੇ ਵਿਆਹ ਲਈ ਜੀਵਨ ਸਾਥੀ ਦੀ ਤਲਾਸ਼ ਲਈ ਲੋਕ ਅਖਬਾਰਾਂ ਜਾਂ ਆਨਲਾਈਨ ਪਲੇਟਫਾਰਮਾਂ ‘ਤੇ ਇਸ਼ਤਿਹਾਰ ਦਿੰਦੇ ਹਨ, ਜਿਨ੍ਹਾਂ ਚ ਵਧੇਰੇ ਪੜ੍ਹਾਈ, ਰੰਗ ਤੇ ਕੱਦ ਦੀਆਂ ਹੀ ਗੱਲਾਂ ਸ਼ਾਮਲ ਹੁੰਦੀਆਂ ਹਨ।

ਅਜਿਹਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਯੂਜ਼ਰ ਨੇ ਇਕ ਆਨਲਾਈਨ ਵਿਗਿਆਪਨ ‘ਚ ਲੜਕੀ ਤੋਂ ਅਜੀਬੋ-ਗਰੀਬ ਮੰਗ ਕੀਤੀ।

ਇਸ ਐਡ ਨੂੰ ਦੇਖ ਕੇ ਲੋਕ ਯੂਜ਼ਰ ਨੂੰ ਮੰਦਾ-ਚੰਗਾ ਬੋਲ ਰਹੇ ਹਨ।

ਯੂਜ਼ਰ ਨੇ ‘Betterhalf.ai’ ਵੈੱਬਸਾਈਟ ‘ਤੇ ਇਕ ਐਡ ਪੋਸਟ ਕੀਤਾ ਸੀ। ਐਡ ‘ਚ ਨੌਜਵਾਨ ਨੇ ਵਿਆਹ ਲਈ ਆਪਣੀ ਪਸੰਦ ਦੀ ਲਾੜੀ ਦੀ ਸਰੀਰਕ ਸਾਫ਼-ਸਫ਼ਾਈ ਬਾਰੇ ਲਿਖਿਆ।

ਵਿਅਕਤੀ ਨੇ ਵਿਗਿਆਪਨ ਦੀਆਂ ਪਹਿਲੀਆਂ ਤਿੰਨ ਲਾਈਨਾਂ ਵਿੱਚ ਰੂੜ੍ਹੀਵਾਦੀ, ਉਦਾਰਵਾਦੀ, ਪ੍ਰੋ-ਲਾਈਫ ਵਰਗੇ ਮੁੱਲਾਂ ਦੀ ਭਾਲ ਕਰਨ ਤੋਂ ਲੈ ਕੇ ਛਾਤੀ, ਕਮਰ ਤੇ ਲੱਤਾਂ ਦੇ ਸਹੀ ਆਕਾਰ ਦੀ ਮੰਗ ਕੀਤੀ।

ਉਹ ਆਦਮੀ ਇੱਥੇ ਹੀ ਨਹੀਂ ਰੁਕਿਆ, ਉਸ ਵਲੋਂ ਪਹਿਰਾਵੇ ਨੂੰ ਲੈ ਕੇ ਕੀਤੀ ਗਈ ਮੰਗ ਵੀ ਹੈਰਾਨੀਜਨਕ ਹੈ। ਆਦਮੀ ਨੇ ਕਿਹਾ ਕਿ ਉਸ ਦੀ ਦੁਲਹਨ ਨੂੰ 80 ਫੀਸਦੀ ਕੈਜ਼ੂਅਲ ਅਤੇ 20 ਫੀਸਦੀ ਰਸਮੀ ਕੱਪੜੇ ਪਾਉਣੇ ਚਾਹੀਦੇ ਹਨ ਪਰ ਉਸਨੂੰ ਸੌਣ ਵੇਲੇ ਬਿਸਤਰ ਵਿੱਚ ਇੱਕ ਪੋਸ਼ਾਕ ਪਹਿਨਣੀ ਹੋਵੇਗੀ।

ਉਸਨੇ ਅਖੀਰ ‘ਚ ਲਿਖਿਆ ਕਿ ਉਸ ਦੀ ਹੋਣ ਵਾਲੀ ਲਾੜੀ ਕੋਲ ਕੁੱਤਾ ਜਾਂ ਕੁੱਤਿਆਂ ਨਾਲ ਪਿਆਰ ਜ਼ਰੂਰ ਹੋਵੇ।

ਕੈਨੇਡਾ ਗਈ ਇੱਕ ਹੋਰ ਕੁੜੀ ‘ਤੇ ਪਰਚਾ ਦਰਜ

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ