ਅਜੀਬੋ-ਗਰੀਬ ਮਾਮਲਾ : ਜਾਣੋ ਇਕ ਅਜਿਹੇ ਡਾਕਟਰ ਬਾਰੇ ਜਿਸਨੇ ਲੈ ਲਈਆਂ 900 ਜਾਨਾਂ, ਹਰੇਕ ਜਾਨ ਦੀ ਕੀਮਤ ਸੀ 30,000 ਰੁਪਏ

0
395

ਬੈਂਗਲੁਰੂ: ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਡਾਕਟਰ ਦੀ ਪੂਜਾ ਕੀਤੀ ਜਾਂਦੀ ਹੈ। ਉਸਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਹੈ ਕਿਉਂਕਿ ਉਹ ਮਰਦੇ ਹੋਏ ਇਨਸਾਨ ਨੂੰ ਜ਼ਿੰਦਾ ਕਰਨ ਦੀ ਤਾਕਤ ਰੱਖਦੇ ਹੈ, ਪਰ ਜੇਕਰ ਉਹੀ ਡਾਕਟਰ ਖੂਨ ਦਾ ਪਿਆਸਾ ਹੋ ਜਾਵੇ ਫਿਰ ਤੁਸੀਂ ਕੀ ਕਰੋਗੇ। ਅਜਿਹਾ ਹੀ ਮਾਮਲਾ ਕਰਨਾਟਕ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਡਾਕਟਰ ਵੱਲੋਂ ਕੁੱਝ ਪੈਸਿਆਂ ਦੀ ਖ਼ਾਤਰ ਆਪਣਾ ਜ਼ਮੀਰ ਮਾਰਨ ਦੇ ਨਾਨ-ਨਾਲ 900 ਹੋਰ ਜਾਨਾਂ ਲੈ ਲਈਆਂ। ਸਿਰਫ਼ ਇੰਨਾ ਹੀ ਨਹੀਂ, ਇਸ ਡਾਕਟਰ ਵੱਲੋਂ ਹਰ ਇੱਕ ਕਤਲ ਲਈ 30,000 ਰੁਪਏ ਵਸੂਲੇ ਜਾਂਦੇ ਸਨ।

ਕੀ ਹੈ ਪੂਰਾ ਮਾਮਲਾ : ਬੈਂਗਲੁਰੂ ਪੁਲਿਸ ਨੇ ਕਰਨਾਟਕ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਲਗਭਗ 900 ਗੈਰ-ਕਾਨੂੰਨੀ ਗਰਭਪਾਤ ਕਰਵਾਉਣ ਲਈ ਇੱਕ ਡਾਕਟਰ ਅਤੇ ਉਸ ਦੇ ਸਹਾਇਕ ਟੈਕਨੀਸ਼ੀਅਨ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਹਰੇਕ ਗਰਭਪਾਤ ਲਈ ਵਸੂਲੇ 30,000 ਰੁਪਏ : ਉਸ ਨੇ ਕਿਹਾ ਕਿ ਡਾਕਟਰ ਚੰਦਨ ਬੱਲਾਲ ਅਤੇ ਉਸ ਦੇ ਲੈਬ ਟੈਕਨੀਸ਼ੀਅਨ ਨਿਸਾਰ ਨੇ ਮੈਸੂਰ ਜ਼ਿਲ੍ਹਾ ਹੈੱਡਕੁਆਰਟਰ ਦੇ ਇੱਕ ਹਸਪਤਾਲ ਵਿੱਚ ਕੀਤੇ ਗਏ ਹਰੇਕ ਗਰਭਪਾਤ ਲਈ ਕਥਿਤ ਤੌਰ ‘ਤੇ 30,000 ਰੁਪਏ ਵਸੂਲੇ।

ਪੁਲਿਸ ਨੇ ਦੱਸਿਆ ਕਿ ਹਸਪਤਾਲ ਦੀ ਮੈਨੇਜਰ ਮੀਨਾ ਅਤੇ ਰਿਸੈਪਸ਼ਨਿਸਟ ਰਿਜ਼ਮਾ ਖਾਨ ਨੂੰ ਇਸ ਦੇ ਸ਼ੁਰੂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਪਿਛਲੇ ਮਹੀਨੇ ਪੁਲਿਸ ਨੇ ਮੈਸੂਰ ਨੇੜੇ ਮਾਂਡਿਆ ਦੇ ਜ਼ਿਲ੍ਹਾ ਹੈੱਡਕੁਆਰਟਰ ਵਿੱਚ ਲਿੰਗ ਨਿਰਧਾਰਨ ਅਤੇ ਕੰਨਿਆ ਭਰੂਣ ਹੱਤਿਆ ਰੈਕੇਟ ਦਾ ਪਰਦਾਫਾਸ਼ ਕੀਤਾ ਅਤੇ ਦੋ ਦੋਸ਼ੀਆਂ, ਸ਼ਿਵਲਿੰਗ ਗੌੜਾ ਅਤੇ ਨਯਨ ਕੁਮਾਰ ਨੂੰ ਗ੍ਰਿਫਤਾਰ ਕੀਤਾ, ਜਦੋਂ ਉਹ ਇੱਕ ਗਰਭਵਤੀ ਔਰਤ ਨੂੰ ਗਰਭਪਾਤ ਲਈ ਕਾਰ ਵਿੱਚ ਲਿਜਾ ਰਹੇ ਸਨ।

ਗੁੜ ਬਣਾਉਣ ਵਾਲੀ ਥਾਂ ਤੇ ਕੀਤੀ ਜਾਂਦੀ ਸੀ ਅਲਟਰਾਸਾਊਂਡ : ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਹਾਂ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਮੰਡਿਆ ‘ਚ ਗੁੜ ਬਣਾਉਣ ਵਾਲੀ ਇਕਾਈ ਨੂੰ ਅਲਟਰਾਸਾਊਂਡ ਸੈਂਟਰ ਵਜੋਂ ਵਰਤਿਆ ਜਾਂਦਾ ਸੀ, ਜਿੱਥੋਂ ਪੁਲਿਸ ਟੀਮ ਨੇ ਬਾਅਦ ‘ਚ ਸਕੈਨ ਕਰਨ ਵਾਲੀ ਮਸ਼ੀਨ ਨੂੰ ਜ਼ਬਤ ਕਰ ਲਿਆ ਅਤੇ ਉਨ੍ਹਾਂ ਕੋਲ ਇਸ ਲਈ ਕੋਈ ਪ੍ਰਮਾਣਿਕ ​​​​ਸਰਟੀਫਿਕੇਟ ਜਾਂ ਹੋਰ ਅਧਿਕਾਰਤ ਦਸਤਾਵੇਜ਼ ਨਹੀਂ ਸੀ।

ਉਨ੍ਹਾਂ ਨੇ ਕਿਹਾ, ‘ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਦੋਸ਼ੀ ਡਾਕਟਰ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਮੈਸੂਰ ਦੇ ਹਸਪਤਾਲ ਵਿੱਚ ਲਗਭਗ 900 ਗੈਰ-ਕਾਨੂੰਨੀ ਗਰਭਪਾਤ ਕਰਵਾਏ ਅਤੇ ਹਰ ਉਹ ਗਰਭਪਾਤ ਲਈ 30,000 ਰੁਪਏ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਇਸ ਰੈਕੇਟ ਵਿੱਚ ਸ਼ਾਮਲ ਹੋਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।