ਉਤਰ ਪ੍ਰਦੇਸ਼| ਮਸ਼ਹੂਰ ਭੋਜਪੁਰੀ ਗਾਇਕ ਪਵਨ ਸਿੰਘ ਦੇ ਪ੍ਰੋਗਰਾਮ ‘ਚ ਸੋਮਵਾਰ ਰਾਤ ਉੱਤਰ ਪ੍ਰਦੇਸ਼ ਦੇ ਬਲੀਆ ‘ਚ ਹੰਗਾਮਾ ਹੋ ਗਿਆ। ਭੀੜ ਵਿੱਚੋਂ ਕਿਸੇ ਨੇ ਪੱਥਰ ਸੁੱਟਿਆ ਜੋ ਪਵਨ ਸਿੰਘ ਦੀ ਗੱਲ ’ਤੇ ਲੱਗਾ ਤੇ ਉਹ ਜ਼ਖ਼ਮੀ ਹੋ ਗਿਆ।
ਲੋਕਾਂ ਵੱਲੋਂ ਭੱਜਦੌੜ ਕਰਨ ‘ਤੇ ਕੁਰਸੀਆਂ ਵੀ ਟੁੱਟ ਗਈਆਂ। ਪੁਲਿਸ ਨੇ ਲਾਠੀਚਾਰਜ ਕਰਕੇ ਬਦਮਾਸ਼ਾਂ ਦਾ ਪਿੱਛਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇੱਕ ਦਰਸ਼ਕ ਨੇ ਪਵਨ ਨੂੰ ਇੱਕ ਖਾਸ ਗੀਤ ਗਾਉਣ ਦੀ ਬੇਨਤੀ ਕੀਤੀ ਸੀ।
ਇਹ ਗੀਤ ਇੱਕ ਜਾਤੀ ਨਾਲ ਜੁੜਿਆ ਹੋਇਆ ਸੀ, ਇਸ ਲਈ ਪਵਨ ਸਿੰਘ ਨੇ ਇਸ ਨੂੰ ਗਾਉਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਉਸ ‘ਤੇ ਪੱਥਰਬਾਜੀ ਕੀਤੀ ਗਈ। ਇਹ ਸਾਰੀ ਘਟਨਾ ਨਾਗਰਾ ਥਾਣਾ ਖੇਤਰ ਦੇ ਨਿਕਾਸੀ ਪਿੰਡ ਦੀ ਹੈ।