ਆਕਸੀਜ਼ਨ ਦੀ ਬਲੈਕ ਮਾਰਕੇਟਿੰਗ ਕਰਨ ਵਾਲਿਆਂ ਦਾ ਸਟਿੰਗ ਕਰਨ ‘ਤੇ ਡੀਸੀ ਦੇਣਗੇ 25 ਹਜ਼ਾਰ ਦਾ ਇਨਾਮ

0
2319

ਜਲੰਧਰ | ਸ਼ਹਿਰ ਵਿੱਚ ਆਕਸੀਜ਼ਨ ਸਿਲੰਡਰ ਨੂੰ ਬਲੈਕ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਇਹ ਐਲਾਨ ਕੀਤਾ ਹੈ ਕਿ ਜਿਹੜਾ ਵੀ ਆਕਸੀਜ਼ਨ ਦੀ ਬਲੈਕ ਦਾ ਸਟਿੰਗ ਆਪ੍ਰੇਸ਼ਨ ਕਰੇਗਾ ਉਸ ਨੂੰ 25 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਆਕਸੀਜ਼ਨ, ਕੋਰੋਨਾ ਟੈਸਟ, ਰੇਮਡੇਸਿਵਰ ਦੇ ਨਾਂ ਉੱਤੇ ਬਲੈਕ ਚੱਲ ਰਹੀ ਹੈ ਤਾਂ ਉਨ੍ਹਾਂ ਨੂੰ ਵਟਸਐਪ ਰਾਹੀਂ ਜਾਣਕਾਰੀ ਭੇਜੀ ਜਾ ਸਕਦੀ ਹੈ। ਵਟ੍ਸਐਪ ਨੰਬਰ 98889-81881 ਅਤੇ 95017-99068 ਉੱਤੇ ਦਿੱਤੀ ਜਾ ਸਕਦੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਔਖੇ ਵੇਲੇ ਵਿੱਚ ਵੀ ਕੁਝ ਲੋਕ ਕਾਲਾਬਜਾਰੀ ਕਰਨ ਤੋਂ ਬਾਜ਼ ਨਹੀਂ ਆ ਰਹੇ ਇਸ ਲਈ ਸਾਨੂੰ ਸਖਤੀ ਕਰਨੀ ਪੈ ਰਹੀ ਹੈ।

ਬੁੱਧਵਾਰ ਨੂੰ ਡਰੱਗਜ਼ ਵਿਭਾਗ ਅਤੇ ਪੁਲਿਸ ਨੇ ਰੇਡ ਕਰਕੇ ਇੱਕ ਵਿਅਕਤੀ ਨੂੰ 18600 ਰੁਪਏ ਦਾ ਆਕਸੀਜ਼ਨ ਸਿਲੰਡਰ ਵੇਚਦੇ ਗ੍ਰਿਫਤਾਰ ਕੀਤਾ ਸੀ।

ਵੇਖੋ ਵੀਡੀਓ

ਜਲੰਧਰ ਦੇ ਮਦਨ ਫਲੋਰ ਮਿਲ ਚੌਕ ਵਿੱਚ ਸਥਿਤ ਫੇਅਰ ਡੀਲ ਏਜੰਸੀ ਦਾ ਸਟਿੰਗ ਕਰਕੇ ਜਦੋਂ ਪੁਲਿਸ ਨੂੰ ਦੱਸਿਆ ਗਿਆ ਤਾਂ ਮਾਲਕ ਅਸ਼ਵਨੀ ਗੋਇਲ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਫੇਅਰ ਡੀਲ ਏਜੰਸੀ ਦੀ ਮੈਨੇਜਰ ਅਰਪਣਾ ਨੇ ਕਿਹਾ ਕਿ ਉਹ ਮਾਲਕ ਦੇ ਕਹਿਣ ਉੱਤੇ ਇਹ ਸਾਰੇ ਕੰਮ ਕਰਦੀ ਹੈ।

ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।