ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦਿਹਾਤੀ ਪੁਲਿਸ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਪੁਲਿਸ ‘ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਐਸਐਸਪੀ ਮਾਹਲ ਨੂੰ ਕੋਰੋਨਾ ਦੇ ਲੱਛਣ ਦਿਸਣ ‘ਤੇ ਉਹਨਾਂ ਨੇ ਆਪਣਾ ਕੋਰੋਨਾ ਸੈਂਪਲ ਸਿਵਲ ਹਸਪਤਾਲ ਜਲੰਧਰ ਵਿਖੇ ਦਿੱਤਾ ਸੀ। ਸੈਂਪਲ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਉਹ ਸਾਬਕਾ ਮੰਤਰੀ ਅਵਤਾਰ ਹੈਨਰੀ ਦੀ ਕੁੜੀ ਦੇ ਵਿਆਰ ‘ਚ ਸ਼ਾਮਿਲ ਹੋਣ ਚਲੇ ਗਏ।
ਵਿਆਹ ਦੀਆਂ ਤਸਵੀਰਾਂ ਵਿਚ ਐਸਐਸਪੀ ਮਾਹਲ ਬਿਨਾ ਮਾਸਕ ਤੋਂ ਨਜ਼ਰ ਆ ਰਹੇ ਹਨ ਅਤੇ ਬਿਨਾ ਕਿਸੇ ਦਸਤਾਨੇ ਜਾਂ ਹੋਰ ਸਾਵਧਾਨੀ ਹੈਨਰੀ ਅਤੇ ਹੋਰਾਂ ਨਾਲ ਹੱਥ ਮਿਲਾਉਂਦੇ ਦਿਖਾਈ ਦੇ ਰਹੇ ਹਨ। ਵਿਆਹ ਦੀਆਂ ਕਈ ਤਸਵੀਰਾਂ ਵਿਚ ਮਾਹਲ ਤੋਂ ਇਲਾਵਾ ਸ਼ਾਮਿਲ ਹੋਏ ਲੀਡਰ ਅਤੇ ਐਮਐਲਏ ਬਿਨਾ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਤੋਂ ਹੀ ਵਿਖਾਈ ਦੇ ਰਹੇ ਹਨ।
ਐਸਐਸਪੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਮਹਿਕਮੇ ‘ਚ ਹੜਕੰਪ ਮਚ ਗਿਆ ਹੈ। ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਰ ਐਸਐਸਪੀ ਵਿਆਹ ਵਿੱਚ ਕਿਸ-ਕਿਸੇ ਦੇ ਸੰਪਰਕ ‘ਚ ਆਏ ਸਨ। ਹੁਣ ਸਾਰੇ ਦੇ ਸੈਂਪਲ ਲਏ ਜਾਣਗੇ ਅਤੇ ਰਿਪੋਰਟ ਆਉਣ ਤੱਕ ਕੋਰੇਨਟਾਇਨ ਕੀਤਾ ਜਾਵੇਗਾ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਮੌਜੂਦਗੀ ਵਿਚ ਨਿਯਮਾਂ ਦੀਆਂ ਉਡੀਆਂ ਧੱਜੀਆਂ
ਇਕ ਪਾਸੇ ਪੁਲਿਸ ਕਮਿਸ਼ਨਰੇਟ ਵਲੋਂ ਆਮ ਲੋਕਾਂ ਦੇ ਮਾਸਕ ਨਾ ਪਾਉਣ ‘ਤੇ ਚਾਲਾਨ ਕਰ ਰਹੀ ਹੈ ਪਰ ਜਦ ਗੱਲ ਵੱਡੇ ਲੀਡਰਾਂ ਦੀ ਆਉਂਦੀ ਹੈ ਤਾਂ ਉੱਥੇ ਪ੍ਰਸ਼ਾਸਨ ਅੱਖਾਂ ਕਿਉਂ ਫੇਰ ਲੈਂਦਾ ਹੈ। ਅਵਤਾਰ ਹੈਨਰੀ ਦੀ ਕੁੜੀ ਦੇ ਵਿਆਹ ਵਿਚ ਕਾਂਗਰਸ ਦੇ ਕਈ ਵੱਡੇ ਲੀਡਰ ਸ਼ਾਮਲ ਹੋਏ ਜਿਹਨਾਂ ਵਿਚੋਂ ਨਾ ਤਾਂ ਲੀਡਰਾਂ ਤੇ ਨਾ ਹੀ ਲਾੜੇ ਤੇ ਲਾੜੀ ਨੇ ਹੀ ਮਾਸਕ ਪਾਇਆ ਸੀ। ਸ਼ੋਸਲ ਡਿਸਟੈਂਸਿੰਗ ਦੀ ਪਾਲਣਾ ਵੀ ਨਹੀਂ ਕੀਤੀ ਗਈ ਸੀ।
ਐਸਐਸਪੀ ਮਾਹਲ ਦੀ ਰਿਪੋਰਟ ਦਾ ਪਤਾ ਲੱਗਣ ਤੋਂ ਬਾਅਦ ਐਸਐਸਪੀ ਦਫਤਰ ਨੂੰ ਸੈਨੇਟਾਈਜ਼ਰ ਕੀਤਾ ਗਿਆ ਤਾਂ ਕੋਰੋਨਾ ਵਾਇਰਸ ਦੀ ਕੋਈ ਵੀ ਗੁੰਜਾਇਸ ਨਾ ਰਹਿ ਸਕੇ।
ਇਹ ਲੀਡਰ ਹੋਏ ਸਨ ਵਿਆਹ ‘ਚ ਸ਼ਾਮਲ
ਵਿਆਹ ਵਿੱਚ ਐਮਪੀ ਚੌਧਰੀ ਸੰਤੋਖ ਸਿੰਘ, ਜਲੰਧਰ ਕੈਂਟ ਤੋਂ ਐਮਐਲਏ ਪਰਗਟ ਸਿੰਘ, ਜਲੰਧਰ ਸੈਂਟਰਲ ਤੋਂ ਮੇਅਰ ਰਜਿੰਦਰ ਬੇਰੀ, ਜਲੰਧਰ ਵੈਸਟ ਦੇ ਐਮਐਲਏ ਸੁਸ਼ੀਲ ਰਿੰਕੂ, ਸ਼ਾਹਕੋਟ ਦੇ ਐਮਐਲਏ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਮੇਅਰ ਜਗਦੀਸ਼ ਰਾਜਾ ਤੋਂ ਇਲਾਵਾ ਸ਼ਹਿਰ ਦੇ ਕਈ ਵੱਡੇ ਲੀਡਰ ਸ਼ਾਮਲ ਸਨ।
ਡੀਸੀ ਨੇ ਕਿਹਾ – ਉਹ ਵਿਆਹ ਵਿਚ ਨਹੀਂ ਸਨ ਸ਼ਾਮਲ
ਵਿਆਹ ਵਿਚ ਕਈ ਵੱਡੇ ਲੀਡਰਾਂ ਸਮੇਤ ਪੁਲਿਸ ਕਮਿਸ਼ਨਰ ਭੁੱਲਰ ਵੀ ਸ਼ਾਮਲ ਹੋਏ ਸਨ। ਇਸਦੇ ਨਾਲ ਇਹ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ ਕਿ ਵਿਆਹ ਵਿੱਚ ਜਲੰਧਰ ਦੇ ਡੀਸੀ ਘਨਸ਼ਿਆਮ ਥੋਰੀ ਵੀ ਸ਼ਾਮਲ ਹੋਏ ਸਨ ਪਰ ਇਸ ਗੱਲ ਨੂੰ ਸਾਫ ਕਰਦਿਆਂ ਡੀਸੀ ਥੋਰੀ ਨੇ ਕਿਹਾ ਕਿ ਮੈਂ ਵਿਆਹ ਵਿਚ ਸ਼ਾਮਲ ਨਹੀਂ ਹੋਇਆ ਸੀ।