ਮੁੰਬਈ | ਬਾਲੀਵੁੱਡ ਦੀ ਦਿੱਗਜ ਅਦਾਕਾਰਾ ਸ਼੍ਰੀਦੇਵੀ ਦੀ ਬੇਟੀ ਤੇ ਐਕਟ੍ਰੈੱਸ ਜਾਨ੍ਹਵੀ ਕਪੂਰ ਅੱਜ ਫਿਲਮ ਇੰਡਸਟਰੀ ਦਾ ਇਕ ਮੰਨਿਆ-ਪ੍ਰਮੰਨਿਆ ਨਾਂ ਹੈ। ਜਾਨ੍ਹਵੀ ਕਪੂਰ ਨੇ ਮਹਿਜ਼ ਕੁਝ ਹੀ ਸਮੇਂ ‘ਚ ਆਪਣੀ ਵੱਖ ਪਛਾਣ ਬਣਾ ਲਈ ਹੈ।
‘ਧੜਕ’ ਫਿਲਮ ਰਾਹੀਂ ਬਾਲੀਵੁੱਡ ‘ਚ ਡੈਬਿਊ ਕਰਨ ਵਾਲੀ ਜਾਨ੍ਹਵੀ ਅੱਜ ਕਈ ਫਿਲਮਾਂ ‘ਚ ਆਪਣਾ ਦਮ ਦਿਖਾ ਚੁੱਕੀ ਹੈ। ਉਹ ਐਕਟਿੰਗ ਦੇ ਨਾਲ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।
ਆਏ ਦਿਨ ਜਾਨ੍ਹਵੀ ਆਪਣੀਆਂ ਲੇਟੈਸਟ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੌਰਾਨ ਜਾਨ੍ਹਵੀ ਦੀਆਂ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।
ਜਾਨ੍ਹਵੀ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਫੋਟੋਆਂ ਪੋਸਟ ਕੀਤੀਆਂ ਹਨ, ਜਿਨ੍ਹਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਜਾਨ੍ਹਵੀ ਨੇ ਕ੍ਰੀਮ ਕਲਰ ਦੀ ਬੇਹੱਦ ਸੀਜ਼ਲਿੰਗ ਵਨਪੀਸ ਡ੍ਰੈੱਸ ਪਾਈ ਹੈ। ਇਸ ਡ੍ਰੈੱਸ ਦਾ ਨੈੱਕ ਕਾਫੀ ਡੀਪ ਹੈ।
ਦੂਜੇ ਪਾਸੇ ਉਨ੍ਹਾਂ ਦੇ ਵਾਲ ਖੁੱਲ੍ਹੇ ਹੋਏ ਹਨ। ਇਸ ਡ੍ਰੈੱਸ ਨਾਲ ਹੀ ਜਾਨ੍ਹਵੀ ਨੇ ਬਹੁਤ ਹੀ ਪਿਆਰੇ ਡਾਇਮੰਡ ਈਅਰਿੰਗ ਪਾਏ ਹਨ, ਜੋ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਹੇ ਹਨ।