ਸ੍ਰੀ ਮੁਕਤਸਰ ਸਾਹਿਬ : ਕਿਰਾਏ ‘ਤੇ ਰਹਿ ਰਹੀ ਕੁੜੀ ਨੂੰ ਸੰਬੰਧ ਬਨਾਉਣ ਲਈ ਤੰਗ ਕਰਦਾ ਸੀ ਪੰਡਿਤ, ਵੀਡੀਓ ਵਾਇਰਲ

0
5150

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਇੱਕ ਪੰਡਤ ਵੱਲੋਂ ਕੁੜੀ ਨੂੰ ਸੰਬੰਧ ਬਨਾਉਣ ਲਈ ਤੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਹੜੀ ਕੀ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਮੰਡੀ ਬਰੀਵਾਲਾ ਵਿਖੇ ਬਾਬਾ ਮੋਡਾ ਜੀ ਦੀ ਸਮਾਧ ਦੇ ਪੰਡਤ ਦੀ ਇਹ ਕਰਤੂਤ ਦੀ ਸਾਰੇ ਨਿਖੇਧੀ ਕਰ ਰਹੇ ਹਨ।

ਪੀੜਤ ਲੜਕੀ ਨੇ ਦੱਸਿਆ ਕਿ ਉਹ ਪੰਡਤ ਦੇ ਮਕਾਨ ਵਿੱਚ ਕਿਰਾਏ ‘ਤੇ ਰਹਿ ਰਹੀ ਸੀ। ਪੰਡਤ ਗਲਤ ਹਰਕਤਾਂ ਕਰਦਾ ਸੀ। ਸਰੀਰਿਕ ਸਬੰਧ ਬਣਾਉਣ ਲਈ ਤੰਗ ਕਰਦਾ ਸੀ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।

ਲੜਕੀ ਦਾ ਕਹਿਣਾ ਹੈ ਕਿ ਉਹ ਟਾਇਮ ਉੱਤੇ ਪੰਡਤ ਨੂੰ ਕਿਰਾਇਆ ਦੇ ਦਿੰਦੀ ਸੀ ਪਰ ਉਹ ਤੰਗ ਕਰਦਾ ਰਹਿੰਦਾ ਸੀ। ਜਦੋਂ ਸਰੀਰਿਕ ਸੰਬੰਧ ਬਣਾਉਣ ਤੋਂ ਮਨਾ ਕੀਤਾ ਤਾਂ ਉਹ ਮਕਾਨ ਖਾਲੀ ਕਰਵਾਉਣ ਦੀਆਂ ਧਮਕੀਆਂ ਦਿੰਦਾ ਸੀ।

ਥਾਣਾ ਬਰੀਵਾਲਾ ਦੇ ਐਸਐਚਓ ਰਮਨ ਕੁਮਾਰ ਦਾ ਕਹਿਣਾ ਹੈ ਕਿ ਲੜਕੀ ਦੀ ਸ਼ਿਕਾਇਤ ਮਿਲ ਗਈ ਹੈ। ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)