ਮਾਫ ਕਰਨਾ ਬੇਟੀ : 5 ਸਾਲ ਦੀ ਬੱਚੀ ਦਾ ਬਲਾਤਕਾਰ ਪਿੱਛੋਂ ਕਤਲ, ਪੁਲਿਸ ਨੇ ਟਵੀਟ ਕਰਕੇ ਮੰਗੀ ਮਾਫੀ

0
502

ਕੇਰਲ| ਕੇਰਲ ਦੇ ਏਰਨਾਕੁਲਮ ‘ਚ 5 ਸਾਲ ਦੀ ਬੱਚੀ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਲੜਕੀ ਦੀ ਲਾਸ਼ 29 ਜੁਲਾਈ ਨੂੰ ਮਿਲੀ ਸੀ। ਇਸ ਤੋਂ ਬਾਅਦ ਕੇਰਲ ਪੁਲਿਸ ਨੇ ਵੀ ਟਵੀਟ ਕਰਕੇ ਮੁਆਫੀ ਮੰਗੀ ਹੈ।

ਜਾਣਕਾਰੀ ਮੁਤਾਬਕ ਮੁਲਜ਼ਮਾਂ ਨੇ ਲੜਕੀ ਦਾ ਕਤਲ ਕਰਨ ਤੋਂ ਬਾਅਦ ਉਸ ਨੂੰ ਦਲਦਲ ਨੇੜੇ ਸੁੱਟ ਦਿੱਤਾ ਸੀ। ਪੁਲਿਸ ਨੇ ਬਿਹਾਰ ਤੋਂ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਲੜਕੀ ਦਾ ਕਤਲ ਕੀਤਾ ਗਿਆ, ਉਹ ਵੀ ਬਿਹਾਰ ਦੀ ਰਹਿਣ ਵਾਲੀ ਸੀ।

ਬਿਹਾਰ ਦੀ ਇਕ 5 ਸਾਲ ਦੀ ਲੜਕੀ ਜੋ ਕਿ ਕੇਰਲ ਦੇ ਏਰਨਾਕੁਲਮ ਵਿਚ ਰਹਿੰਦੀ ਸੀ, ਉਸ ਨਾਲ ਬਿਹਾਰ ਦੇ ਹੀ ਇਕ ਬੰਦੇ ਨੇ ਬਲਾਤਕਾਰ ਕੀਤਾ ਤੇ ਉਸਦੀ ਲਾਸ਼ ਨੂੰ ਦਲਦਲ ਦੇ ਨੇੜੇ ਸੁੱਟ ਦਿੱਤਾ। ਲੜਕੀ ਦੀ ਪੋਸਟਮਾਰਟਮ ਰਿਪੋਰਟ ਤੋਂ ਇਹ ਪਤਾ ਲੱਗਦਾ ਹੈ ਕਿ ਉਸ ਨਾਲ ਬੇਰਹਿਮੀ ਨਾਲ ਬਲਾਤਕਾਰ ਕੀਤਾ ਗਿਆ ਤੇ ਬਾਅਦ ਵਿਚ ਉਸਦੇ ਸਿਰ ਵਿਚ ਪੱਥਰ ਮਾਰ ਕੇ ਉਸਨੂੰ ਮਾਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ