ਤਰਨਤਾਰਨ (ਬਲਜੀਤ ਸਿੰਘ) | ਪਿੰਡ ਨੋਰੰਗਾਬਾਦ ਵਿਖੇ ਇੱਕ ਪੁੱਤ ਨੇ ਜ਼ਮੀਨ ਤੇ ਟੁੱਕੜੇ ਲਈ ਆਪਣੀ ਬਜ਼ੁਰਗ ਮਾਂ ਦਾ ਗੋਲੀ ਮਾਰ ਕੇ ਮਰਡਰ ਕਰ ਦਿੱਤਾ ਹੈ।
ਤਰਨਤਾਰਨ ਦੇ ਮੁਰਾਦਪੁਰਾ ਦੀ ਰਹਿਣ ਵਾਲੀ ਸਵਿੰਦਰ ਕੌਰ ਆਪਣੀ ਧੀ ਦੇ ਸਹੁਰੇ ਘਰ ਨੋਰੰਗਾਬਾਦ ‘ਚ ਰਹਿੰਦੀ ਸੀ। ਮ੍ਰਿਤਕ ਦੀ ਧੀ ਨੇ ਦੱਸਿਆ ਕਿ ਭਰਾ ਕਾਰਜ ਸਿੰਘ ਮਾਂ ਦੇ ਹਿੱਸੇ ਦੀ 10 ਕਨਾਲ ਜ਼ਮੀਨ ਆਪਣੇ ਨਾਂ ਕਰਵਾਉਣ ਲਈ ਅਕਸਰ ਹੀ ਕਲੇਸ਼ ਕਰਦਾ ਰਹਿੰਦਾ ਸੀ। ਮਾਂ ਨੇ ਉਸ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਇਸੇ ਲਈ ਉਹ ਮੇਰੇ ਨਾਲ ਰਹਿੰਦੇ ਸਨ।
ਸਵਿੰਦਰ ਦੀ ਬੇਟੀ ਅਤੇ ਜਵਾਈ ਰਿਸ਼ਤੇਦਾਰੀ ‘ਚ ਗਏ ਹੋਏ ਸਨ ਪਿੱਛੋਂ ਕਾਰਜ ਸਿੰਘ ਆਇਆ ਅਤੇ ਮਾਂ ਨੂੰ ਗੋਲੀ ਮਾਰ ਕੇ ਫਰਾਰ ਹੋ ਗਿਆ। ਘਰ ਵਿੱਚ ਛੋਟੇ ਬੱਚੇ ਮੌਜੂਦ ਸਨ ਜਿਨ੍ਹਾਂ ਨੇ ਲੁੱਕ ਕੇ ਜਾਣ ਬਚਾਈ।
ਥਾਣਾ ਸਦਰ ਮੁੱਖੀ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਕਾਰਜ ਸਿੰਘ ਉੱਤੇ ਪਰਚਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।