ਜਲੰਧਰ | ਵੱਡੀ ਖਬਰ ਫਗਵਾੜਾ ਤੋਂ ਹੈ। ਫਗਵਾੜਾ ਦੇ ਜੀਐਨਏ ਐਂਟਰਪ੍ਰਾਈਜ਼ਜ਼ ਦੇ ਮਾਲਕ ਗੁਰਦੀਪ ਸਿੰਘ ਪੁੱਤਰ ਜਗਦੀਸ਼ ਸਿੰਘ ਸਹਿਰ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਗੁਰਿੰਦਰ ਸਿੰਘ ਨੂੰ ਜਲੰਧਰ ਦੇ ਰਾਮਾਮੰਡੀ ਦੇ ਜੌਹਲ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ, ਜਿਥੇ ਬੁੱਧਵਾਰ ਦੁਪਹਿਰ ਉਹਨਾਂ ਦੀ ਮੌਤ ਹੋ ਗਈ। ਖੁਦਕੁਸ਼ੀ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ।
ਡਾ ਬੀ ਐਸ ਜੌਹਲ ਦਾ ਕਹਿਣਾ ਹੈ ਕਿ ਗੁਰਿੰਦਰ ਨੇ ਆਪਣੀ ਪੁੜਪੁੜੀ ਵਿਚ ਗੋਲੀ ਮਾਰੀ ਸੀ ਤੇ ਉਸਦੀ ਹਾਲਤ ਬਹੁਤ ਹੀ ਗੰਭੀਰ ਸੀ। ਦੁਪਹਿਰ ਕਰੀਬ 12.30 ਵਜੇ ਗੁਰਿੰਦਰ ਦੀ ਮੌਤ ਹੋ ਗਈ। ਉਹ ਗੁਰਾਇਆ ਦੇ ਪਿੰਡ ਵਿਰਕ ਦਾ ਵਸਨੀਕ ਸੀ।