ਵਿਰਾਟ ਕੋਹਲੀ ਦੀ ਧੀ ਦਾ ਰੇਪ ਕਰਨ ਦੀ ਧਮਕੀ ਦੇਣ ਵਾਲਾ ਸਾਫਟਵੇਅਰ ਇੰਜੀਨੀਅਰ ਗ੍ਰਿਫਤਾਰ

0
1511

ਮੁੰਬਈ | ਵਿਰਾਟ ਕੋਹਲੀ ਦੀ ਧੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਧਮਕੀ ਦੇਣ ਵਾਲੇ ਆਰੋਪੀ ਨੂੰ ਮੁੰਬਈ ਪੁਲਿਸ ਨੇ ਹੈਦਰਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਟੀ-20 ਵਿਸ਼ਵ ਕੱਪ ‘ਚ ਟੀਮ ਇੰਡੀਆ ਦੀ ਲਗਾਤਾਰ 2 ਮੈਚਾਂ ‘ਚ ਸ਼ਰਮਨਾਕ ਹਾਰ ਤੋਂ ਬਾਅਦ ਪ੍ਰਸ਼ੰਸਕਾਂ ‘ਚ ਭਾਰੀ ਨਾਰਾਜ਼ਗੀ ਹੈ। ਕੁਝ ਪ੍ਰਸ਼ੰਸਕਾਂ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਤੇ ਟੀਮ ਇੰਡੀਆ ਦੇ ਖਿਡਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਧਮਕੀਆਂ ਵੀ ਦਿੱਤੀਆਂ ਹਨ।

ਇਸ ਦੌਰਾਨ ਹੱਦ ਉਦੋਂ ਹੋ ਗਈ ਜਦੋਂ ਇਕ ਵਿਅਕਤੀ ਨੇ ਕ੍ਰਿਕਟਰ ਵਿਰਾਟ ਕੋਹਲੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਬੇਟੀ ਵਾਮਿਕਾ ਦੇ ਰੇਪ ਦੀ ਧਮਕੀ ਦੇ ਦਿੱਤੀ। ਪੁਲਸ ਨੇ ਹੁਣ ਧਮਕੀ ਦੇਣ ਵਾਲੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਸ਼ਿਕੰਜੇ ‘ਚ ਆਰੋਪੀ

ਮੁੰਬਈ ਪੁਲਸ ਦੇ ਆਈਟੀ ਸੈੱਲ ਨੇ ਬੁੱਧਵਾਰ ਨੂੰ ਵਿਰਾਟ ਕੋਹਲੀ ਦੀ ਬੇਟੀ ਵਾਮਿਕਾ ਨੂੰ ਧਮਕੀ ਦੇਣ ਵਾਲੇ ਆਰੋਪੀ ਨੂੰ ਹੈਦਰਾਬਾਦ ਤੋਂ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਉਸ ਨੂੰ ਮੁੰਬਈ ਲਿਆਂਦਾ ਜਾ ਰਿਹਾ ਹੈ।

ਆਰੋਪੀ ਸਾਫਟਵੇਅਰ ਇੰਜੀਨੀਅਰ ਹੈ ਤੇ ਉਸ ਦਾ ਨਾਂ ਰਾਮਨਾਗੇਸ਼ ਸ਼੍ਰੀਨਿਵਾਸ ਅਕੂਬਾਥਨੀ ਹੈ। ਹੈਦਰਾਬਾਦ ਦੇ ਰਹਿਣ ਵਾਲੇ 23 ਸਾਲਾ ਆਰੋਪੀ ਨੇ ਆਈਆਈਟੀ ਹੈਦਰਾਬਾਦ ਤੋਂ ਬੀਟੈੱਕ ਕੀਤੀ ਹੈ। ਧਮਕੀ ਦੇਣ ਤੋਂ ਬਾਅਦ ਆਰੋਪੀ ਨੇ ਆਪਣਾ ਟਵਿੱਟਰ ਹੈਂਡਲ ਬਦਲ ਲਿਆ ਤੇ ਖੁਦ ਨੂੰ ਪਾਕਿਸਤਾਨੀ ਨਾਗਰਿਕ ਦੇ ਤੌਰ ‘ਤੇ ਦਿਖਾਉਣਾ ਚਾਹੁੰਦਾ ਸੀ।

ਦੱਸ ਦੇਈਏ ਕਿ ਇਸ ਮਾਮਲੇ ਵਿੱਚ ਦਿੱਲੀ ਮਹਿਲਾ ਕਮਿਸ਼ਨ ਨੇ ਪੁਲਿਸ ਦੇ ਡਿਪਟੀ ਕਮਿਸ਼ਨਰ (ਸਾਈਬਰ) ਨੂੰ ਨੋਟਿਸ ਭੇਜਿਆ ਸੀ, ਜਿਸ ਵਿੱਚ ਕਿਹਾ ਗਿਆ ਹੈ ਕਿ ਵਿਰਾਟ ਕੋਹਲੀ ਦੀ 9 ਮਹੀਨਿਆਂ ਦੀ ਧੀ ਨੂੰ ਪਾਕਿਸਤਾਨ ਤੋਂ ਟੀ-20 ਵਿਸ਼ਵ ਕੱਪ ਵਿੱਚ ਭਾਰਤ ਦੀ ਹਾਰ ਤੋਂ ਬਾਅਦ ਆਨਲਾਈਨ ਬਲਾਤਕਾਰ ਦੀਆਂ ਧਮਕੀਆਂ ਮਿਲ ਰਹੀਆਂ ਹਨ।

ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕਿਹਾ ਸੀ ਕਿ ਧਰਮ ਦੇ ਆਧਾਰ ‘ਤੇ ਮੁਹੰਮਦ ਸ਼ਮੀ ਦੇ ਟ੍ਰੋਲਿੰਗ ਦੇ ਸਮਰਥਨ ‘ਚ ਕੋਹਲੀ ਦੇ ਬਿਆਨ ਦੇ ਬਾਵਜੂਦ ਕੋਹਲੀ ‘ਤੇ ਆਨਲਾਈਨ ਹਮਲਿਆਂ ਦੀਆਂ ਖਬਰਾਂ ਆ ਰਹੀਆਂ ਹਨ। ਇਹ ਇਕ ਗੰਭੀਰ ਮਾਮਲਾ ਹੈ ਤੇ ਤੁਰੰਤ ਕਾਰਵਾਈ ਦੀ ਲੋੜ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕ੍ਰਿਕਟਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਆਈਪੀਐੱਲ 2020 ਵਿੱਚ ਚੇਨਈ ਸੁਪਰ ਕਿੰਗਜ਼ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਧੋਨੀ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਸਨ।

ਧਿਆਨ ਯੋਗ ਹੈ ਕਿ ਟੀ-20 ਵਿਸ਼ਵ ਕੱਪ ‘ਚ ਟੀਮ ਇੰਡੀਆ ਆਪਣਾ ਪਹਿਲਾ ਮੈਚ ਪਾਕਿਸਤਾਨ ਤੋਂ 10 ਵਿਕਟਾਂ ਨਾਲ ਹਾਰ ਗਈ ਸੀ ਅਤੇ ਫਿਰ ਆਪਣਾ ਦੂਜਾ ਮੈਚ ਨਿਊਜ਼ੀਲੈਂਡ ਤੋਂ 8 ਵਿਕਟਾਂ ਨਾਲ ਹਾਰ ਗਈ ਸੀ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ