ਸੋਢਲ ‘ਚ ਵਾਰਦਾਤ : ਰਾਤ 9 ਵਜੇ ਜੈਨ ਕਰਿਆਨਾ ਸਟੋਰ ਦੇ ਮਾਲਕ ਨੂੰ 3 ਲੁਟੇਰਿਆਂ ਨੇ ਮਾਰੀ ਗੋਲੀ, ਅੱਜ ਸਵੇਰੇ ਮੌਤ

0
1089

ਜਲੰਧਰ | ਸੋਢਲ ਰੋਡ ‘ਤੇ ਮਥੁਰਾ ਨਗਰ ਸਥਿਤ ਜੈਨ ਕਰਿਆਨਾ ਸਟੋਰ ਦੇ 26 ਸਾਲਾ ਮਾਲਿਕ ਸਚਿਨ ਨੂੰ ਸੋਮਵਾਰ ਰਾਤ 9 ਵਜੇ ਲੁਟੇਰਿਆਂ ਨੇ ਗੋਲੀਆਂ ਮਾਰ ਦਿੱਤੀਆਂ, ਜਿਸ ਨਾਲ ਮੰਗਲਵਾਰ ਸਵੇਰੇ ਉਸ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ 3 ਲੁਟੇਰੇ ਆਏ ਸਨ, ਜਿਨ੍ਹਾਂ ਸਚਿਨ ‘ਤੇ ਗੋਲੀਆਂ ਚਲਾਈਆਂ ਸਨ।

ਪੁਲਿਸ ਮੰਗਲਵਾਰ ਸਵੇਰੇ ਲੁਟੇਰਿਆਂ ਨੂੰ ਟ੍ਰੇਸ ਕਰਨ ਲਈ CCTV ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਜ਼ਖਮੀ ਨੂੰ ਇਲਾਜ ਲਈ ਐਕਟਿਵਾ ‘ਤੇ ਟੈਗੋਰ ਹਸਪਤਾਲ, ਸੱਤਿਅਮ ਹਸਪਤਾਲ, ਜੋਸ਼ੀ ਹਸਪਤਾਲ ਤੇ ਅਰਮਾਨ ਹਸਪਤਾਲ ਲੈ ਕੇ ਗਏ ਪਰ ਕਿਸੇ ਨੇ ਇਲਾਜ ਨਹੀਂ ਕੀਤਾ। ਸਟਾਫ ਨੇ ਕਿਹਾ ਕਿ ਪੁਲਿਸ ਕੇਸ ਹੈ।

ਰਾਤ 9.50 ਵਜੇ ਜ਼ਖਮੀ ਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ ‘ਚ ਲਿਜਾਇਆ ਗਿਆ ਤੇ ਰਾਤ 10.15 ‘ਤੇ ਪਰਿਵਾਰ ਵਾਲੇ ਜੌਹਲ ਹਸਪਤਾਲ ਲੈ ਗਏ।

ਦੇਰ ਰਾਤ ਤੱਕ ਐੱਸਪੀ ਸੁਖਜਿੰਦਰ ਸਿੰਘ ਤੇ ਐੱਸਐੱਚਓ-8 ਰਵਿੰਦਰ ਕੁਮਾਰ ਸੋਢਲ ਰੋਡ ਇਲਾਕੇ ਦੀ ਜਾਂਚ ‘ਚ ਜੁਟੇ ਹੋਏ ਸਨ।

ਸਚਿਨ ਦੇ ਪਰਿਵਾਰ ਨੇ ਦੱਸਿਆ ਕਿ ਉਹ ਦੁਕਾਨ ਪਹਿਲਾਂ ਬੰਦ ਕਰ ਦਿੰਦਾ ਸੀ, ਅੱਜ ਹੀ ਲੇਟ ਹੋਇਆ ਸੀ।

ਸਚਿਨ ਨੇ ਡੀਸੀਪੀ ਨੂੰ ਦੱਸਿਆ ਕਿ 9 ਵੱਜਣ ਵਾਲੇ ਸਨ ਤਾਂ ਪੂਰੇ ਦਿਨ ਦੀ ਸੇਲ ਜੇਬ ‘ਚ ਪਾਈ ਤੇ ਦੁਕਾਨ ਬੰਦ ਕਰਨ ਲਈ ਲਾਈਟਾਂ ਬੰਦ ਕਰ ਦਿੱਤੀਆਂ। ਦੁਕਾਨ ਦੇ ਬਾਹਰ ਆਇਆਂ ਤਾਂ ਇਕ ਬਾਈਕ ‘ਤੇ 3 ਲੁਟੇਰੇ ਆ ਗਏ। ਉਨ੍ਹਾਂ ਦੇ ਚਿਹਰੇ ਢਕੇ ਹੋਏ ਸਨ। ਇਕ ਲੁਟੇਰੇ ਨੇ ਪੈਸੇ ਕੱਢਣ ਨੂੰ ਕਿਹਾ, ਮੈਂ ਮਨ੍ਹਾ ਕਰ ਦਿੱਤਾ ਤਾਂ ਲੁਟੇਰਿਆਂ ਨੇ ਗੋਲੀ ਚਲਾ ਦਿੱਤੀ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।