ਮਹਿਲਾ ਸੈਲਾਨੀ ਦੀ ਜਾਨ ਲੈਣ ਵਾਲਾ ਸਨੈਚਰ ਗ੍ਰਿਫਤਾਰ, ਮਹੀਨਾਂ ਪਹਿਲਾਂ ਹੋਈ ਸੀ ਵਾਰਦਾਤ

0
1038

ਅੰਮ੍ਰਿਤਸਰ | ਸਿੱਕਮ ਦੀ ਮਹਿਲਾ ਸੈਲਾਨੀ ਦੀ ਲੁੱਟ-ਖੋਹ ਕਾਰਨ ਮੌਤ ਹੋ ਗਈ ਸੀ। 1 ਮਹੀਨੇ ਬਾਅਦ ਪੁਲਿਸ ਨੇ ਸਨੈਚਰ ਨੂੰ ਫੜਿਆ ਹੈ। ਜਾਣਕਾਰੀ ਅਨੁਸਾਰ ਦੋਵੇਂ ਸਨੈਚਰ ਅੰਮ੍ਰਿਤਸਰ ਦੇ ਛੇਹਰਟਾ ਸਥਿਤ ਨਰਾਇਣਗੜ੍ਹ ਇਲਾਕੇ ਦੇ ਰਹਿਣ ਵਾਲੇ ਹਨ। ਫੜੇ ਗਏ ਸਨੈਚਰ ਦੀ ਪਛਾਣ ਸ਼ਮਸ਼ੇਰ ਸਿੰਘ ਸ਼ੇਰਾ ਵਜੋਂ ਹੋਈ ਹੈ। ਪੁਲਿਸ ਨੇ ਇਸ ਕੋਲੋਂ ਮੋਬਾਈਲ ਅਤੇ ਪਰਸ ਵੀ ਬਰਾਮਦ ਕਰ ਲਿਆ ਹੈ।

ਮੁਲਜ਼ਮ ਸ਼ੇਰਾ ਪਹਿਲਾਂ ਵੀ ਕਈ ਮਾਮਲਿਆਂ ਵਿਚ ਨਾਮਜ਼ਦ ਹੈ। ਘਟਨਾ ਦੇ ਸਮੇਂ ਸ਼ੇਰਾ ਪਿੱਛੇ ਬੈਠਾ ਸੀ ਜਦਕਿ ਦੂਜਾ ਦੋਸ਼ੀ ਬਾਈਕ ਚਲਾ ਰਿਹਾ ਸੀ। ਗੰਗਾ ਸਿੱਕਮ ਦੇ ਗੰਗਟੋਕ ਦੀ ਰਹਿਣ ਵਾਲੀ ਸੀ ਪਰ ਕਾਨੂੰਨ ਦੀ ਪੜ੍ਹਾਈ ਕਰਨ ਲਈ ਦਿੱਲੀ ਗਈ ਸੀ। 4 ਫਰਵਰੀ ਨੂੰ ਵੀਕਐਂਡ ‘ਤੇ ਆਪਣੀ ਦੋਸਤ ਨੂੰ ਅੰਮ੍ਰਿਤਸਰ ਮਿਲਣ ਆਈ ਸੀ। ਸ਼ਾਮ ਨੂੰ ਉਹ ਅਤੇ ਉਸਦੀ ਦੋਸਤ ਇਕ ਆਟੋ ਵਿਚ ਸਵਾਰ ਸਨ ਉਦੋਂ 2 ਬਾਈਕ ਸਵਾਰਾਂ ਨੇ ਪਿੰਡ ਦੋਧੀਵਿੰਡ ਨੇੜੇ ਆ ਕੇ ਲੜਕੀ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਸਨੈਚਰਾਂ ਨੇ ਗੰਗਾ ਦਾ ਪਰਸ ਖੋਹਿਆ ਤਾਂ ਉਹ ਆਪਣਾ ਸੰਤੁਲਨ ਗੁਆ ਬੈਠੀ ਤੇ ਆਟੋ ‘ਚੋਂ ਡਿੱਗ ਕੇ ਸੜਕ ‘ਤੇ ਡਿੱਗ ਗਈ। ਇਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਈ ਤੇ ਉਸ ਦੀ ਮੌਤ ਹੋ ਗਈ।