ਜਲੰਧਰ ‘ਚ ਵੋਟਿੰਗ ਰਫਤਾਰ ਚੱਲ ਰਹੀ ਮੱਠੀ, ਫਿਲੌਰ-ਸ਼ਾਹਕੋਟ ‘ਚ 3 ਵਜੇ ਤਕ ਸਭ ਤੋਂ ਵਧ ਹੋਈ ਵੋਟਿੰਗ

0
321

ਜਲੰਧਰ | ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਵੋਟਿੰਗ ਦੀ ਰਫ਼ਤਾਰ ਬਹੁਤ ਮੱਠੀ ਹੈ। ਦੁਪਹਿਰ 3 ਵਜੇ ਤੱਕ ਸਿਰਫ 41 ਫੀਸਦੀ ਵੋਟਿੰਗ ਹੋਈ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਸਭ ਤੋਂ ਵੱਧ 33.1 ਫੀਸਦੀ ਵੋਟਿੰਗ ਫਿਲੌਰ ਵਿੱਚ ਹੋਈ। ਦੂਜੇ ਨੰਬਰ ‘ਤੇ ਕਰਤਾਰਪੁਰ ‘ਚ 33.1 ਫੀਸਦੀ, ਆਦਮਪੁਰ ‘ਚ 32.8 ਫੀਸਦੀ, ਨਕੋਦਰ ‘ਚ 32.3 ਫੀਸਦੀ, ਜਲੰਧਰ ਪੱਛਮੀ ‘ਚ 32.1 ਫੀਸਦੀ, ਸ਼ਾਹਕੋਟ ‘ਚ 31.8 ਫੀਸਦੀ ਅਤੇ ਜਲੰਧਰ ਉੱਤਰੀ ‘ਚ 31.4 ਫੀਸਦੀ ਵੋਟਿੰਗ ਹੋਈ। ਸਭ ਤੋਂ ਘੱਟ 27.9 ਫੀਸਦੀ ਵੋਟਿੰਗ ਜਲੰਧਰ ਸੈਂਟਰਲ ਅਤੇ 28.2% ਜਲੰਧਰ ਕੈਂਟ ਵਿਚ ਦਰਜ ਕੀਤੀ ਗਈ।

ਜਲੰਧਰ ਜ਼ਿਮਨੀ ਚੋਣ ‘ਚ ਦੁਪਹਿਰ 3 ਵਜੇ ਤਕ 40.62 ਫੀਸਦੀ ਵੋਟਿੰਗ ਹੋਈ ਹੈ। ਜਲੰਧਰ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਦੱਸ ਦਈਏ ਕਿ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਇਸ ਸਾਲ ਜਨਵਰੀ ‘ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇੱਥੇ ਉਪ ਚੋਣ ਹੋ ਰਹੀ ਹੈ।

ਕਾਂਗਰਸ ਕੋਲ ਇਸ ਉਪ ਚੋਣ ‘ਚ ਆਪਣਾ ਗੜ੍ਹ ਬਚਾਉਣ ਦੀ ਚੁਣੌਤੀ ਹੈ ਕਿਉਂਕਿ ਕਾਂਗਰਸ ਪਿਛਲੇ 4 ਵਾਰ ਇੱਥੋਂ ਲਗਾਤਾਰ ਜਿੱਤਦੀ ਆ ਰਹੀ ਹੈ। ਸੰਤੋਖ ਸਿੰਘ ਚੌਧਰੀ ਵੀ ਇੱਥੋਂ ਲਗਾਤਾਰ 2 ਵਾਰ ਸੰਸਦ ਮੈਂਬਰ ਚੁਣੇ ਗਏ ਸਨ। ਇਸ ਵਾਰ ਕਾਂਗਰਸ ਨੇ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਨੂੰ ਟਿਕਟ ਦਿੱਤੀ ਹੈ।