ਜਲੰਧਰ ‘ਚ ਪੁਲਿਸ ਹੈੱਡਕੁਆਰਟਰ PAP ਦੀ ਕੰਧ ‘ਤੇ ਲਿਖੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ

0
879

ਜਲੰਧਰ (ਸਹਿਜ ਜੁਨੇਜਾ) | ਪੁਲਿਸ ਹੈੱਡਕੁਆਰਟਰ ਪੀਏਪੀ ਦੀਆਂ ਕੰਧਾਂ ਉੱਤੇ ਵੀਰਵਾਰ ਤੜਕੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖ ਦਿੱਤੇ ਗਏ।

ਵੀਰਵਾਰ ਸਵੇਰੇ ਲੋਕਾਂ ਨੇ ਪੰਜਾਬ ਆਰਮਡ ਪੁਲਿਸ ਦੇ ਹੈੱਡਕੁਆਰਟਰ ਦੀਆਂ ਬਾਹਰਲੀਆਂ ਕੰਧਾਂ ਉੱਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਵੇਖੇ। ਪੁਲਿਸ ਨੇ ਤੁਰੰਤ ਇਸ ਨੂੰ ਸਾਫ ਕਰਵਾ ਦਿੱਤਾ।

ਪੀਏਪੀ ਦੇ ਹਰੇਕ ਗੇਟ ‘ਤੇ ਸਖਤ ਸੁਰੱਖਿਆ ਪਹਿਰਾ ਹੁੰਦਾ ਹੈ। ਇਸ ਤੋਂ ਇਲਾਵਾ ਪੁਲਿਸ ਦੀਆਂ ਪਾਰਟੀਆਂ ਪੈਟਰੋਲਿੰਗ ਵੀ ਕਰਦੀਆਂ ਹਨ। ਇਸ ਵਿਚਾਲੇ ਇੱਥੇ ਨਾਅਰੇ ਲਿਖਿਆ ਜਾਣਾ ਹੈਰਾਨੀਜਨਕ ਵੀ ਹੈ।

ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਟੈਲੀਫੋਨ ‘ਤੇ ਗੱਲਬਾਤ ਦੌਰਾਨ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਿਰ ਕਿਸ ਨੇ ਖਾਲਿਸਤਾਨ ਦੇ ਨਾਅਰੇ ਲਿਖੇ।

ਇਸ ਤੋਂ ਪਹਿਲਾਂ ਜਲੰਧਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦੌਰੇ ਵਾਲੇ ਦਿਨ ਵੀ ਸ੍ਰੀ ਦੇਵੀ ਤਾਲਾਬ ਮੰਦਰ ਦੀਆਂ ਕੰਧਾਂ ਉੱਤੇ ਖਾਲਿਸਤਾਨ ਦੇ ਨਾਅਰੇ ਲਿਖ ਦਿੱਤੇ ਗਏ ਸਨ।