ਅਕਾਲੀ ਦਲ ਦੇ ਸਾਬਕਾ ਵਿਧਾਇਕ ਮੱਕੜ ਨੂੰ ਦੇਖਦਿਆਂ ਹੀ ਲੱਗੇ ‘ਮੋਦੀ ਦੇ ਯਾਰ ਮੁਰਦਾਬਾਦ’ ਦੇ ਨਾਅਰੇ, ਵੇਖੋ ਵੀਡੀਓ

0
800

ਜਲੰਧਰ . ਸ਼ਹਿਰ ਦੇ ਪੀਏਪੀ ਚੌਕ ਵਿਚ ਖੇਤੀ ਆਰਡੀਨੈਂਸ ਦੇ ਵਿਰੋਧ ਵਿੱਚ ਕਿਸਾਨਾਂ ਨੇ ਧਰਨਾ ਦਿੱਤਾ। ਜਦੋਂ ਧਰਨੇ ਵਿਚ ਕਿਸਾਨਾਂ ਦੀ ਹਮਾਇਤ ਕਰਨ ਲਈ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਆਏ ਤਾਂ ਕਿਸਾਨਾਂ ਨੇ ਮੋਦੀ ਦੇ ਯਾਰ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਨਾਅਰੇਬਾਜੀ ਤੋਂ ਬਾਅਦ ਮੱਕੜ ਨੂੰ ਧਰਨਾ ਛੱਡ ਕੇ ਜਾਣਾ ਪਿਆ।

ਸਰਬਜੀਤ ਸਿੰਘ ਮੱਕੜ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਇਸ ਖੇਤੀ ਆਰਡੀਨੈਂਸ ਬਾਰੇ ਕੀ ਸੋਚਦੇ ਹੋ ਤਾਂ ਉਹਨਾਂ ਨੇ ਕਿਹਾ ਇਹ ਬੀਜੇਪੀ ਸਰਕਾਰ ਨੇ ਸਹੀਂ ਨਹੀਂ ਕੀਤਾ। ਉਹਨਾਂ ਇਹ ਵੀ ਕਿਹਾ ਕਿ ਜਿਹਨਾਂ ਨੇ ਨਾਅਰੇ ਲਾਏ ਉਹ ਕਿਸਾਨ ਨਹੀਂ ਕੋਈ ਹੋਰ ਸੀ। ਮੱਕੜ ਇਹ ਗੱਲ ਕਹਿ ਕੇ ਧਰਨੇ ਵਾਲੀ ਥਾਂ ਤੋਂ ਚਲੇ ਗਏ।