ਜਲੰਧਰ. ਜਲੰਧਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਸਿਹਤ ਵਿਭਾਗ ਵਲੋਂ 6 ਲੋਕਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਕੋਰੋਨਾ ਨੇ ਹੁਣ ਸ਼ਹਿਰ ਦੇ ਬਸ਼ੀਰਪੁਰਾ ਅਤੇ ਗੋਪਾਲ ਨਗਰ ਵਿਚ ਵੀ ਦਸਤਕ ਦੇ ਦਿੱਤੀ ਹੈ।
ਅੱਜ ਸਾਹਮਣੇ ਆਏ ਪਾਜੀਟਿਵ ਮਰੀਜਾਂ ਵਿਚ 1 ਔਰਤ ਅਤੇ 5 ਵਿਅਕਤੀ ਸ਼ਾਮਿਲ ਹਨ। ਅੱਜ ਦੇ ਪਾਜੀਟਿਵ ਕੇਸ ਬਸ਼ੀਰਪੁਰਾ, ਗੋਪਾਲ ਨਗਰ, ਭਗਤ ਸਿੰਘ ਕਲੋਨੀ, ਟੈਗੋਰ ਨਗਰ, ਲੰਮਾ ਪਿੰਡ ਅਤੇ ਕੋਟ ਕਿਸ਼ਨ ਚੰਦ ਇਲਾਕੇ ਤੋਂ ਸਾਹਮਣੇ ਆਏ ਹਨ।
ਸਿਹਤ ਵਿਭਾਗ ਵਲੋਂ ਮਿਲੀ ਰਿਪੋਰਟ ਮੁਤਾਬਿਕ ਅੱਜ ਸਾਹਮਣੇ ਆਈ ਰੋਗਿਆਂ ਦੀ ਪਛਾਣ 26 ਸਾਲ ਦੀ ਮਮਤਾ, 24 ਸਾਲ ਦਾ ਸ਼ਿਵਮ, 23 ਸਾਲ ਦਾ ਅਬਜੁਲ, 46 ਸਾਲ ਦਾ ਵਰਿੰਦਰ ਸ਼ਰਮਾ, 48 ਸਾਲ ਦਾ ਰਾਜੇਸ਼ ਅਤੇ 40 ਸਾਲ ਦਾ ਛੋਟੇ ਲਾਲ ਸ਼ਾਮਲ ਹੈ।
(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ www.fb.com/jalandharbulletin ਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ https://bit.ly/3diTrmP ਨਾਲ ਜੁੜੋ)