ਸਿੰਗਰ ਰਾਹਤ ਫਤਿਹ ਅਲੀ ਖਾਨ ਘਿਰੇ ਵਿਵਾਦਾਂ ‘ਚ, ਨੌਕਰ ਨਾਲ ਕੁੱਟਮਾਰ ਦੇ ਦੋਸ਼! ਵੀਡੀਓ ਹੋ ਰਹੀ ਵਾਇਰਲ

0
803

ਇਸਲਾਮਾਬਾਦ, 28 ਜਨਵਰੀ| ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਟਵਿੱਟਰ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਗਾਇਕ ਆਪਣੇ ਨੌਕਰ ਨੂੰ ਚੱਪਲਾਂ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ, ਉਸ ਨੂੰ ਪੁੱਛ ਰਿਹਾ ਹੈ ਕਿ ਮੇਜ਼ ‘ਤੇ ਰੱਖੀ ਸ਼ਰਾਬ ਦੀ ਬੋਤਲ ਕਿੱਥੇ ਗਈ? ਵੀਡੀਓ ਥੋੜ੍ਹਾ ਦਿਲ ਕੰਬਾਊ ਹੈ। ਇਸ ਵੀਡੀਓ ਨੂੰ ਦੇਖ ਕੇ ਪਾਕਿਸਤਾਨ ਦੇ ਲੋਕ ਵੀ ਗਾਇਕ ਦੀ ਆਲੋਚਨਾ ਕਰ ਰਹੇ ਹਨ।

ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਰਾਹਤ ਨੇ ਨੌਕਰ ਦੇ ਵਾਲ ਫੜ ਲਏ ਅਤੇ ਫਿਰ ਹੱਥ ‘ਚ ਚੱਪਲ ਲੈ ਕੇ ਉਸ ਦੇ ਸਿਰ ‘ਤੇ ਜ਼ੋਰ-ਜ਼ੋਰ ਨਾਲ ਮਾਰਿਆ। ਜਦੋਂ ਨੌਕਰ ਡਰਦਾ ਹੋਇਆ ਦੂਰ ਜਾਂਦਾ ਹੈ, ਉਹ ਉਸ ਕੋਲ ਜਾਂਦਾ ਹੈ ਅਤੇ ਫਿਰ ਪੁੱਛਦਾ ਹੈ ਕਿ ਸ਼ਰਾਬ ਦੀ ਬੋਤਲ ਕਿੱਥੇ ਗਈ ਹੈ। ਨੌਕਰ ਚੁੱਪ ਰਹਿੰਦਾ ਹੈ।

ਇਸ ਦੌਰਾਨ ਰਾਹਤ ਫਤਿਹ ਅਲੀ ਖਾਨ ਫਿਰ ਤੋਂ ਉਸ ਨੂੰ ਵਾਲਾਂ ਤੋਂ ਫੜ ਲੈਂਦਾ ਹੈ ਅਤੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ। ਮਾਰਦੇ-ਮਾਰਦੇ ਉਹ ਡਿੱਗ ਜਾਂਦਾ ਹੈ। ਨੇੜੇ ਖੜ੍ਹੇ ਹੋਰ ਲੋਕ ਉਸ ਨੂੰ ਚੁੱਕਦੇ ਹਨ, ਪਰ ਉਹ ਨੌਕਰ ਨੂੰ ਕੁੱਟਣੋਂ ਨਹੀਂ ਹੱਟਦਾ। ਨੌਕਰ ਤੋਂ ਪੁੱਛ-ਪੜਤਾਲ ਕਰਦੇ ਹੋਏ ਰਾਹਤ ਉਸ ਨੂੰ ਕਮਰੇ ਦੇ ਦਰਵਾਜ਼ੇ ਕੋਲ ਲੈ ਆਉਂਦਾ ਹੈ ਅਤੇ ਉਸ ਨੂੰ ਦੁਬਾਰਾ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਨੌਕਰ ਚੁੱਪ ਰਹਿੰਦਾ ਹੈ।

ਜਦੋਂ ਯੂਜ਼ਰਸ ਉਸ ਦੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਲਗਾਤਾਰ ਸ਼ੇਅਰ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਇਹ ਵਾਇਰਲ ਹੁੰਦਾ ਹੈ ਤਾਂ ਗਾਇਕ ਨੂੰ ਹੋਸ਼ ਆਉਂਦਾ ਹੈ। ਅਜਿਹੇ ‘ਚ ਉਸ ਨੇ ਇਕ ਹੋਰ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਉਸੇ ਨੌਕਰ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ‘ਚ ਰਾਹਤ ਪਹਿਲਾਂ ਨੌਕਰ ਤੋਂ ਮੁਆਫੀ ਮੰਗਦਾ ਹੈ, ਫਿਰ ਕਹਿੰਦਾ ਹੈ ਕਿ ਜੋ ਵੀਡੀਓ ਤੁਸੀਂ ਦੇਖਿਆ ਹੈ, ਇਸ ਵਿੱਚ ਉਸਤਾਦ ਤੇ ਸ਼ਾਗਿਰਦ ਦੇ ਆਪਸੀ ਮਾਮਲੇ ਦੀ ਗੱਲ ਹੈ

ਤੁਹਾਨੂੰ ਦੱਸ ਦੇਈਏ ਕਿ ਰਾਹਤ ਫਤਿਹ ਅਲੀ ਖਾਨ ਨੂੰ ਲੋਕ ਬਹੁਤ ਸਾਰੀਆਂ ਚੰਗੀਆਂ ਅਤੇ ਮਾੜੀਆਂ ਗੱਲਾਂ ਕਹਿ ਰਹੇ ਹਨ। ਕੁਝ ਲੋਕ ਕਹਿੰਦੇ ਹਨ ਕਿ ਜਿਸ ਤਰ੍ਹਾਂ ਤੁਸੀਂ ਝੂਠ ਬੋਲ ਕੇ ਲੋਕਾਂ ਨੂੰ ਪਾਗਲ ਬਣਾ ਰਹੇ ਹੋ, ਉਹ ਗਲਤ ਹੈ।

ਵੀਡੀਓ ‘ਚ ਨੌਕਰ ਦੱਸਦਾ ਹੈ ਕਿ ਵੀਡੀਓ ‘ਚ ਜਿਸ ਬੋਤਲ ਦੀ ਗੱਲ ਕੀਤੀ ਜਾ ਰਹੀ ਹੈ, ਉਹ ਪਵਿੱਤਰ ਜਲ ਦੀ ਬੋਤਲ ਨੂੰ ਲੈ ਕੇ ਹੋ ਰਹੀ ਹੈ। ਮੈਂ ਭੁੱਲ ਗਿਆਸੀ ਕਿ ਮੈਂ ਕਿੱਥੇ ਰਖੀ ਹੈ। ਇਹ ਸਾਡੇ ਉਸਤਾਦ ਹਨ, ਸਾਨੂੰ ਬਹੁਤ ਪਿਆਰ ਕਰਦੇ ਹਨ,  ਇੰਨੀ ਦੇਰ ਵਿੱਚ ਰਾਹਤ ਫਤਹਿ ਅਲੀ ਖਾਨ ਕਹਿੰਦਾ ਹੈ ਕਿ ਮੈਂ ਇਸ ਤੋਂ ਮਾਫੀ ਵੀ ਮੰਗੀ ਹੈ, ਪਰ ਨੌਕਰ ਕਹਿੰਦਾ ਹੈ ਕਿ ਨਹੀਂ, ਇਹ ਵੱਡੇ ਹਨ ਸਾਡੇ ਤੋਂ, ਸਾਡੇ ਅੰਦਰ ਇਨ੍ਹਾਂ ਲਈ ਪਿਆਰ ਹੈ।