ਸਿੰਗਰ ਗਿੰਨੀ ਮਾਹੀ ਦਾ ਫੇਸਬੁੱਕ ਪੇਜ ਹੈਕ, ਕ੍ਰਾਈਮ ਬ੍ਰਾਂਚ ਨੂੰ ਸ਼ਿਕਾਇਤ

0
1041

ਜਤਿਨ ਕੁਮਾਰ | ਜਲੰਧਰ

ਮਸ਼ਹੂਰ ਗਾਇਕਾ ਗਿੰਨੀ ਮਾਹੀ ਦਾ ਫੇਸਬੁੱਕ ਪੇਜ ਹੈਕ ਹੋ ਗਿਆ ਹੈ। ਇਸ ਦੀ ਸ਼ਿਕਾਇਤ ਗਿੰਨੀ ਨੇ ਦਿੱਲੀ ਕ੍ਰਾਇਮ ਬ੍ਰਾਂਚ ਨੂੰ ਦਿੱਤੀ ਹੈ।

ਗਿੰਨੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸ ਦੇ ਫੇਸਬੁੱਕ ਪੇਜ ‘ਤੇ 5 ਲੱਖ ਤੋਂ ਜਿਆਦਾ ਫਾਲੋਅਰਜ਼ ਹਨ। ਪੇਜ ਹੈਕ ਹੋਣ ਤੋਂ ਬਾਅਦ ਲਗਾਤਾਰ ਪੋਸਟਾਂ ਕੀਤੀਆਂ ਜਾ ਰਹੀਆਂ ਹਨ।

ਪੰਜਾਬੀ ਬੁਲੇਟਿਨ ਨਾਲ ਗੱਲਬਾਤ ਦੌਰਾਨ ਗਿੰਨੀ ਮਾਹੀ ਨੇ ਦੱਸਿਆ ਕਿ 7 ਅਕਤੂਬਰ ਨੂੰ ਪੇਜ ਹੈਕ ਹੋ ਗਿਆ ਸੀ। ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ। ਹੈਕਰ ਲਗਾਤਾਰ ਪੋਸਟਾਂ ਕਰ ਰਹੇ ਹਨ।

ਇੰਸਟਾਗ੍ਰਾਮ ‘ਤੇ ਪੋਸਟ ਪਾ ਕੇ ਗਿੰਨੀ ਨੇ ਕਿਹਾ ਹੈ ਕਿ ਜੋ ਪੋਸਟਾਂ ਮੇਰੀ ਫੇਸਬੁੱਕ ਅਕਾਉਂਟ ਤੇ ਸ਼ੇਅਰ ਹੋ ਰਹੀਆਂ ਹਨ, ਉਹਨਾਂ ਨੂੰ ਅਣਦੇਖਾ ਕੀਤਾ ਜਾਵੇ।

ਜਲੰਧਰ ਦੀ ਰਹਿਣ ਵਾਲੀ ਗਿੰਨੀ ਮਾਹੀ ਨੇ 8 ਸਾਲ ਦੀ ਉਮਰ ਵਿਚ ਸੰਗੀਤ ਦੀ ਸ਼ੁਰੂਆਤ ਕਰ ਦਿੱਤੀ ਸੀ। ਹੁਣ ਉਹ ਪਲੇਅ ਬੈਕ ਸਿੰਗਿੰਗ ਦੇ ਨਾਲ-ਨਾਲ ਦੇਸ਼-ਵਿਦੇਸ਼ ਵਿੱਚ ਸ਼ੋਅ ਕਰਦੇ ਹਨ।

ਪੰਜਾਬ ਹੀ ਹਰ ਜ਼ਰੂਰੀ ਖਬਰ ਹੁਣ ਆਪਣੇ ਮੋਬਾਇਲ ‘ਤੇ ਮੰਗਵਾਉਣ ਲਈ ਕਲਿੱਕ ਕਰੋ